2022 ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਔਰਤ ਵੋਟਰਾਂ ਨੂੰ ਰਿਝਾਉਣ 'ਚ ਲੱਗੀਆਂ ਸਿਆਸੀ ਪਾਰਟੀਆਂ
ਗੌਰਵ ਮਾਣਿਕ
- ਸਿਆਸੀ ਪਾਰਟੀਆਂ ਵੱਲੋਂ ਮਹਿਲਾਂ ਵੋਟਰਾਂ ਨੂੰ ਰਿਝਾਉਣ ਲਈ ਵਾਅਦੇ ਅਤੇ ਦਾਵਿਆਂ ਦਾ ਦੌਰ ਸ਼ੁਰੂ
- 45 ਫ਼ੀਸਦੀ ਦੇ ਕਰੀਬ ਹੈ ਪੰਜਾਬ ਵਿੱਚ ਮਹਿਲਾਂ ਵੋਟਰਾਂ ਦੀ ਗਿਣਤੀ
- ਕਾਂਗਰਸ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਫ਼ਰੀ ਸਫ਼ਰ
- ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੇ 300 ਯੂਨਿਟ ਬਿਜਲੀ ਫ੍ਰੀ
- ਅਕਾਲੀ ਦਲ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਬੱਸ ਵਿੱਚ ਫ੍ਰੀ ਸਫ਼ਰ ਕਰਵਾਉਣ ਦਾ ਐਲਾਨ
- 2019 ਵੋਟਰ ਸੂਚੀ ਮੁਤਾਬਿਕ ਪੰਜਾਬ ਵਿੱਚ ਮਰਦ ਵੋਟਰਾਂ ਦੀ ਗਿਣਤੀ 1,07,54,157 ਅਤੇ ਮਹਿਲਾ ਵੋਟਰਾਂ ਦੀ ਗਿਣਤੀ 96,19,711 ਹੈ
ਫਿਰੋਜ਼ਪੁਰ 03 ਜੁਲਾਈ 2021 - 2022 ਵਿਚ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਿਚ ਉਹੀ ਕਾਮਯਾਬ ਹੋਵੇਗਾ ਜੋ ਐਮ ਫੈਕਟਰ ਵੋਟ ਬੈਂਕ ਨੂੰ ਸਾਧਣ ਵਿੱਚ ਕਾਮਯਾਬ ਹੋਵੇਗਾ , ਦੋ ਹਜ਼ਾਰ ਬਾਈ ਦੀਆਂ ਚੋਣਾਂ ਵਿੱਚ ਐਮ ਫੈਕਟਰ ਪੰਜਾਬ ਦੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ ਇਸ ਲਈ ਸਾਰੀਆਂ ਪਾਰਟੀਆਂ ਵੱਲੋਂ ਅਹਿਮ ਫੈਕਟਰ ਤੇ ਆਪਣੀ ਨਿਗ੍ਹਾ ਸਵੱਲੀ ਕੀਤੀ ਹੋਈ ਹੈ ਅਤੇ ਐਮ ਫੈਕਟਰ ਨੂੰ ਖ਼ੁਸ਼ ਕਰਨ ਲਈ ਰੋਜ਼ ਨਵੀਆਂ ਨਵੀਆਂ ਸਕੀਮਾਂ ਅਤੇ ਵਾਅਦਿਆਂ ਦੀ ਝੜੀ ਲਗਾਈ ਜਾ ਰਹੀ ਹੈ।
ਕਾਂਗਰਸ ਪਾਰਟੀ ਹੋਵੇ ਚਾਹੇ ਅਕਾਲੀ ਦਲ ਬਾਦਲ ਜਾਂ ਫਿਰ ਆਮ ਆਦਮੀ ਪਾਰਟੀ ਜਾ ਭਾਜਪਾ ਸਭ ਦੀ ਨਿਗ੍ਹਾ ਪੰਜਾਬ ਦੇ ਐਮ ਫੈਕਟਰ ਦੇ ਵੱਡੇ ਵੋਟ ਬੈਂਕ ਤੇ ਹੈ ਜਿਸ ਨੂੰ ਲੈ ਕੇ ਹੁਣ ਤੋਂ ਹੀ ਸਾਰੀਆਂ ਪਾਰਟੀਆਂ ਵੱਲੋਂ ਵਾਅਦੇ ਤੇ ਦਾਅਵੇ ਸ਼ੁਰੂ ਹੋ ਗਏ ਹਨ। ਐੱਮ ਯਾਨੀ ਕਿ ਮਹਿਲਾਵਾਂ ਪੰਜਾਬ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਪੰਤਾਲੀ ਫ਼ੀਸਦੀ ਤੋਂ ਜ਼ਿਆਦਾ ਹੈ 2019 ਦੇ ਅੰਕੜਿਆਂ ਮੁਤਾਬਿਕ ਪੰਜਾਬ 'ਚ ਕੁੱਲ ਵੋਟਰ 2 ਕਰੋੜ ਦੇ ਕਰੀਬ ਹਨ, ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀ ਮੁਤਾਬਿਕ ਪੰਜਾਬ ‘ਚ 20,37,4375 ਕੁੱਲ ਵੋਟਰ ਹਨ, ਜਿਨ੍ਹਾਂ ਵਿਚੋਂ ਮਰਦ ਵੋਟਰਾਂ ਦੀ ਗਿਣਤੀ 1,07,54,157 ਅਤੇ ਮਹਿਲਾ ਵੋਟਰਾਂ ਦੀ ਗਿਣਤੀ 96,19,711 ਹੈ ਜਦਕਿ 507 ਵੋਟਰ ਤੀਜਾ ਲਿੰਗ (ਥਰਡ ਜੈਂਡਰ) ਨਾਲ ਸਬੰਧਿਤ ਹਨ ਇਸੇ ਲਈ ਹੀ ਸਾਰੀਆਂ ਪਾਰਟੀਆਂ ਇਸ ਇੱਕ ਵੱਡੇ ਵੋਟ ਬੈਂਕ ਤੇ ਹੁਣ ਆਪਣਾ ਸਾਰਾ ਫੋਕਸ ਲਗਾ ਕੇ ਬੈਠੇ ਨੇ ਇਸੇ ਦਾ ਹੀ ਨਤੀਜਾ ਹੈ ਕਿ ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਹਿਲਾ ਵਰਗ ਨੂੰ ਖੁਸ਼ ਕਰਨ ਲਈ ਲਭਾਉਣੀਆਂ ਸਕੀਮਾਂ ਲੁਕਾਉਣੀਆਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਵਿੱਚੋਂ ਇੱਕ ਹੈ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਫ਼ਰੀ ਸਫਰ ਦਾ ,, ਸੂਬੇ ’ਚ 1 ਅਪ੍ਰੈਲ ਤੋਂ ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਸਫ਼ਰ ਮੁਫ਼ਤ ਹੋ ਗਿਆ ਹੈ। ਪੰਜਾਬ ਦੇ ਅੰਦਰ-ਅੰਦਰ ਜੇਕਰ ਮਹਿਲਾਵਾਂ ਨੇ ਸਰਕਾਰੀ ਬੱਸਾਂ ਜਿਵੇਂ ਪਨ ਬੱਸ ਅਤੇ ਪੀਆਰਟੀਸੀ ਵਿੱਚ ਸਫ਼ਰ ਕਰਦੀਆਂ ਹਨ ਤਾਂ ਉਨ੍ਹਾਂ ਦੀ ਟਿਕਟ ਨਹੀਂ ਲੱਗੇਗੀ , ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਭਰ ਦੀਆਂ 1.31ਕਰੋੜ ਮਹਿਲਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ , ਸਰਕਾਰ ਦੇ ਇਸ ਫੈਸਲੇ ਨਾਲ ਮਹਿਲਾਵਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ,ਦੂਜੇ ਪਾਸੇ ਸਰਕਾਰ ਵੱਲੋਂ ਸ਼ਗਨ ਸਕੀਮ ਨੂੰ ਵੀ ਵਧਾ ਦਿੱਤਾ ਗਿਆ ਹੈ ,ਅਤੇ ਨਗਰ ਕੌਂਸਲਾਂ ਅਤੇ ਨਿਗਮਾਂ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਨੂੰ ਪੰਜਾਹ ਫ਼ੀਸਦੀ ਕਰ ਦਿੱਤਾ ਗਿਆ ਹੈ ,ਉੱਥੇ ਹੀ ਦਿੱਲੀ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੀ ਹੁਣ ਨਿਗ੍ਹਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀ ਹੈ ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਲੁਭਾਉਣ ਲਈ ਬੀਤੇ ਦਿਨੀਂ ਚੰਡੀਗੜ੍ਹ ਵਿਚ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਘਰਾਂ ਦੀ ਬਿਜਲੀ ਮੁਫਤ ਕਰ ਦਿੱਤੀ ਜਾਏਗੀ।
ਜਿਸ ਵਿੱਚ ਹਰ ਘਰ ਨੂੰ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਮਿਲੇਗੀ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਸਰਕਾਰੀ ਬੱਸਾਂ ਦੇ ਨਾਲ ਨਾਲ ਪ੍ਰਾਈਵੇਟ ਬੱਸਾਂ ਵਿਚ ਵੀ ਫ੍ਰੀ ਬੱਸ ਸਫਰ ਦੀ ਸੁਵਿਧਾ ਮਹਿਲਾਵਾਂ ਨੂੰ ਦਿੱਤੀ ਜਾਏਗੀ , ਉੱਥੇ ਹੀ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਵੱਲੋਂ ਵੀ ਮਹਿਲਾਵਾਂ ਨੂੰ ਲੁਭਾਉਣ ਲਈ ਅੱਡ ਅੱਡ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਦੇ ਹੋਏ ਭਾਜਪਾ ਦੇ ਨੇਤਾ ਅਕਸਰ ਦੇਖੇ ਜਾਂਦੇ ਨੇ ਭਾਜਪਾ ਨੇਤਾ ਇਹ ਪ੍ਰਚਾਰ ਕਰਦੇ ਨਹੀਂ ਥੱਕਦੇ ਕਿ ਮੋਦੀ ਸਰਕਾਰ ਹੀ ਮਹਿਲਾਵਾਂ ਦੀ ਹਿਤੈਸ਼ੀ ਸਰਕਾਰ ਹੈ ਅਤੇ ਮਹਿਲਾਵਾਂ ਨੂੰ ਫ੍ਰੀ ਗੈਸ ਸਿਲੰਡਰ ਹੋਵੇ ਜਾਂ ਫਿਰ ਘਰ ਘਰ ਸ਼ੌਚਾਲੇ ਸਕੀਮ ਇਸ ਦਾ ਸਿੱਧਾ ਸਿੱਧਾ ਫ਼ਾਇਦਾ ਮਹਿਲਾਵਾਂ ਨੂੰ ਹੋ ਰਿਹਾ ਹੈ ਅਤੇ ਪੰਜਾਬ ਵਿੱਚ ਸਰਕਾਰ ਬਣਨ ਤੇ ਇਨ੍ਹਾਂ ਸਕੀਮਾਂ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਨੂੰ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾਏਗਾ ,ਸਾਰੀਆਂ ਪਾਰਟੀਆਂ ਦਾ ਨਿਸ਼ਾਨਾ ਹੁਣ ਮਹਿਲਾ ਵੋਟ ਬੈਂਕ ਨੂੰ ਸਾਧਨ ਤੇ ਲੱਗਾ ਹੋਇਆ ਹੈ ਜੋ ਪਾਰਟੀ ਮਹਿਲਾ ਵਰਗ ਨੂੰ ਖ਼ੁਸ਼ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਵਿਧਾਨ ਸਭਾ ਦੀਆਂ ਪੌੜੀਆਂ ਵੀ ਉਨ੍ਹੀਆਂ ਸੌਖਿਆਂ ਹੀ ਚੜ੍ਹ ਪਾਵੇਗੀ ਇਸੇ ਕਰਕੇ ਸਾਰੀਆਂ ਪਾਰਟੀਆਂ ਹੁਣ ਜ਼ੋਰ ਮਹਿਲਾ ਵੋਟ ਬੈਂਕ ਨੂੰ ਖੁਸ਼ ਕਰਨ ਤੇ ਲੱਗਿਆ ਹੋਇਆ ਹਨ।