← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ, 28 ਦਸੰਬਰ, 2020 :-ਨਿਊਜ਼ੀਲੈਂਡ ਦੇ ਵਿਚ ਕਰੋਨਾ ਦੇ ਨਵੇਂ ਆਉਣ ਵਾਲੇ ਕੇਸਾਂ ਬਾਰੇ ਹੁਣ ਰੋਜ਼ਾਨੀ ਨਹÄ ਦੱਸਿਆ ਜਾਂਦਾ। ਬੀਤੇ ਕੱਲ੍ਹ ਦੀ ਰਿਪੋਰਟ ਅਨੁਸਾਰ 16 ਹੋਰ ਨਵੇਂ ਕੇਸ ਆਏ ਹਨ ਜੋ ਮੈਨੇਜਡ ਆਈਸੋਲੇਸ਼ਨ ਦੇ ਵਿਚ ਹਨ ਅਤੇ ਹੁਣ ਐਕਟਿਲ ਕਰੋਨਾ ਕੇਸਾਂ ਦੀ ਗਿਣਤੀ 50 ਹੋ ਗਈ ਹੈ। ਇਨ੍ਹਾਂ ਵਿਚੋਂ 8 ਨਵੇਂ ਕੇਸ ਇੰਡੀਆ ਤੋਂ ਆਏ ਲੋਕਾਂ ਦੇ ਹਨ ਜੋ 19 ਤੋਂ 24 ਦਸੰਬਰ ਤੱਕ ਇਥੇ ਆਏ ਹਨ। ਪਿਛਲੇ 4 ਦਿਨਾਂ ਤੋਂ ਔਸਤਨ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 4 ਦੇ ਕਰੀਬ ਆ ਰਹੀ ਹੈ। ਇਕ ਕੇਸ ਕਮਿਊਨਿਟੀ ਦੇ ਵਿਚੋਂ ਹੈ ਜੋ 7 ਮਹੀਨੇ ਪਹਿਲਾਂ ਨੋਟਿਸ ਦੇ ਵਿਚ ਆਇਆ ਸੀ। ਪਰ ਨਵਾਂ ਕੇਸ ਕੋਈ ਨਹÄ ਹੈ। ਦੋ ਕੇਸ ਫਲਾਈਟ ਦੇ ਸਟਾਫ ਦੇ ਵੀ ਆਏ ਹਨ ਜੋ ਫਰਾਂਸ ਤੋਂ ਆਏ ਸਨ ਅਤੇ ਇਸ ਵੇਲੇ ਕੁਆਰਨਟੀਨ ਵਿਚ ਹਨ। ਨਿਊਜ਼ੀਲੈਂਡ ਦੇ ਵਿਚ ਹੁਣ ਤੱਕ ਕੁੱਲ 2144 ਕੇਸ ਆਏ ਹਨ ਜਿਨ੍ਹਾਂ ਵਿਚੋਂ 1788 ਲੋਕਾਂ ਨੂੰ ਕਰੋਨਾ ਪਾਜੇਟਿਵ ਪਾਇਆ ਗਿਆ। ਮੌਤਾਂ ਦੀ ਕੁੱਲ ਗਿਣਤੀ 25 ਹੈ।
Total Responses : 265