ਹਰਜਿੰਦਰ ਸਿੰਘ ਭੱਟੀ
- ਕੋਵਿਡ ਦੇ 2 ਮਰੀਜ਼ਾਂ ਦੀ ਹੋਈ ਮੌਤ
ਐਸ.ਏ.ਐਸ ਨਗਰ, 28 ਨਵੰਬਰ 2020 - ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 15263 ਮਿਲੇ ਹਨ ਜਿਨ੍ਹਾਂ ਵਿੱਚੋਂ 12913 ਮਰੀਜ਼ ਠੀਕ ਹੋ ਗਏ ਅਤੇ 2074 ਕੇਸ ਐਕਟਿਵ ਹਨ । ਜਦਕਿ 276 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 03 ਮਰੀਜ਼ ਠੀਕ ਹੋਏ ਹਨ ਅਤੇ 178 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ 02 ਮਰੀਜ਼ਾਂ ਦੀ ਮੌਤ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ, ਡੇਰਾਬਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 10 ਕੇਸ, ਢਕੌਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 20 ਕੇਸ, ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 13 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 43 ਕੇਸ, ਕੁਰਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 4 ਕੇਸ, ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 6 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 82 ਕੇਸ ਸ਼ਾਮਲ ਹਨ।