ਦੇਖੋ ਕੀ ਬਣਿਆ ਸਾਬਕਾ ਡੀ ਜੀ ਪੀ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਦਾ ?
ਮੋਹਾਲੀ ਅਦਾਲਤ ਨੇ ਪੁੰਜਬ ਵਿਜਿਲੈਂਸ ਵੱਲੋਂ ਦਰਜ ਕੇਸ ਵਿੱਚ ਸਾਬਕਾ ਡੀ ਜੀ ਪੀ Sumedh ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਅਦਾਲਤ ਵਿਚ ਸੁਮੇਧ ਸੈਣੀ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਸੈਣੀ ਵੱਲੋਂ ਪਹਿਲਾਂ ਭਰਤ ਇੰਦਰ ਚਹਿਲ ਖਿਲਾਫ ਦਰਜ ਕੀਤੇ ਕੇਸਾਂ ਦੀ ਖੁੰਦਕ ਕੱਢਣ ਵਾਸਤੇ ਜਾਣ ਬੁੱਝ ਕੇ ਉਸਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਵਿਜੀਲੈਂਸ ਨੇ ਚੌਥਾ ਕੇਸ ਦਰਜ ਕੀਤਾ ਹੈ।
ਅਦਾਲਤ ਨੇ ਦਲੀਲਾਂ ਸੁਣਨ ਮਗਰੋਂ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਲੱਗੇ ਦੋਸ਼ਾਂ ਦੀ ਗੰਭੀਰਤਾ ਨੁੰ ਵੇਖਦਿਆਂ ਇਹ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਜੋ ਦਲੀਲਾਂ ਪਟੀਸ਼ਨਰ ਨੇ ਅਦਾਲਤ ਵਿਚ ਦਿੱਤੀਆਂ ਹਨ, ਉਹ ਜਾਂਚ ਅਧਿਕਾਰੀ ਦੇ ਅੱਗੇ ਵੀ ਰੱਖੀਆਂ ਜਾ ਸਕਦੀਆਂ ਹਨ।
ਅਦਾਲਤ ਦੇ ਆਰਡਰ ਦੀ ਪੂਰੀ ਕਾਪੀ ਲਈ ਕਲਿੱਕ ਕਰੋ :
https://drive.google.com/file/d/1TEizqnvc1fRXqdhnIHzw3_3wCS2O7A6h/view?usp=sharing