← ਪਿਛੇ ਪਰਤੋ
ਸੁਮੇਧ ਸੈਣੀ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੇ ਹੁਕਮ, ਜਾਣੋਂ ਅਦਾਲਤ ਨੇ ਹੋਰ ਕੀ ਲਾਈਆਂ ਸ਼ਰਤਾਂ ਮੁਹਾਲੀ, 11 ਮਈ, 2020 : ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਭਾਵੇਂ ਅੱਜ ਅਦਾਲਤ ਵਿਚੋਂ ਪੇਸ਼ਗੀ ਜ਼ਮਾਨਤ ਮਿਲ ਗਈ ਹੈ ਪਰ ਇਹ ਜ਼ਮਾਨਤ ਦੇਣ ਲੱਗਿਆਂ ਅਦਾਲਤ ਨੇ ਚੋਖੀਆਂ ਸ਼ਰਤਾਂ ਲਗਾਈਆਂ ਹਨ। ਇਹਨਾਂ ਸ਼ਰਤਾਂ ਵਿਚੋਂ ਇਕ ਇਹ ਵੀ ਹੈ ਕਿ ਜਦੋਂ ਤੱਕ ਲਾਕ ਡਾਊਨ ਖਤਮ ਨਹੀਂ ਹੋ ਜਾਂਦਾ, ਸੁਮੇਧੀ ਸੈਣੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਣਗੇ ਸਿਵਾਏ ਕਿ ਉਹਨਾਂ ਨੂੰ ਕੋਈ ਮੈਡੀਕਲ ਐਮਰਜੰਸੀ ਹੋਵੇ ਜਾਂ ਫਿਰ ਉਹਨਾਂ ਨੂੰ ਕੇਸ ਦੀ ਪੜਤਾਲ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੋਵੇ। ਅਦਾਲਤ ਨੇ ਇਕ ਸ਼ਰਤ ਇਹ ਵੀ ਲਗਾਈ ਹੈ ਕਿ ਸੁਮੇਧੀ ਸੈਣੀ ਆਪਣਾ ਪਾਸਪੋਰਟ ਵੀ ਜਾਂਚ ਅਫਸਰ ਕੋਲ ਜਮਾਂ ਕਰਵਾਉਣਗੇ ਤੇ ਬਿਨਾਂ ਆਗਿਆ ਦੇਸ਼ ਤੋਂ ਬਾਹਰ ਨਹੀਂ ਜਾਣਗੇ । ਉਹ ਕਿਸੇ ਵੀ ਗਵਾਹ ਨੂੰ ਅਦਾਲਤ ਜਾਂ ਪੁਲਿਸ ਅੱਗੇ ਬਿਆਨ ਦੇਣ ਤੋਂ ਰੋਕਣ ਲਈ ਧਮਕਾਉਣ ਜਾਂ ਲਾਲਚ ਦੇਣ ਦੀ ਕੋਸ਼ਿਸ਼ ਨਹੀਂ ਕਰਨਗੇ ਅਤੇ ਉਹ ਮਾਮਲੇ ਦੀ ਪੜਤਾਲ ਵਿਚ ਪੂਰਨ ਸਹਿਯੋਗ ਕਰਨਗੇ।
ALSO READ:
Total Responses : 265