← ਪਿਛੇ ਪਰਤੋ
ਸੁਮੇਧ ਸੈਣੀ ਹੋਰ ਕਸੂਤੇ ਫਸੇ - ਮੁਲਤਾਨੀ ਕੇਸ 'ਚ ਦਫ਼ਾ 302 ਵੀ ਲਾਗੂ ਮੁਹਾਲੀ , 21 ਅਗਸਤ , 2020 : ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਲਈ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ ਕਿਉਂਕਿ ਉਸਦੇ ਖ਼ਿਲਾਫ਼ ਮੁਲਤਾਨੀ ਅਗਵਾ ਕੇਸ ਵਿਚ ਕਤਲ ਦੇ ਦੋਸ਼ ਹੇਠ ਆਈ ਪੀ ਸੀ ਡੀ ਧਾਰਾ 302 ਵੀ ਲਾ ਦਿੱਤੀ ਗਈ ਹੈ . ਧਾਰਾ 302 ਲਾਉਣ ਦੀ ਮਨਜ਼ੂਰੀ ਅੱਜ ਮੁਹਾਲੀ ਜ਼ਿਲ੍ਹਾ ਅਦਾਲਤ ਦੀ ਡਿਊਟੀ ਮਜਿਸਟਰੇਟ ਰਸਵੀਨ ਕੌਰ ਨੇ ਦਿੱਤੀ . ਸਰਕਾਰੀ ਧਿਰ ਵੱਲੋਂ ਇਹ ਧਾਰਾ 302 ਲਾਉਣ ਲਈ ਅਰਜ਼ੀ ਇਸ ਬਿਨਾਂ ਤੇ ਦਿੱਤੀ ਗਈ ਸੀ ਕਿ ਸੈਣੀ ਦੇ ਨਾਲ ਹੀ ਮੁਲਤਾਨੀ ਅਗਵਾ ਕੇਸ ਦੇ ਦੋਸ਼ੀ ਅਤੇ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀ ਜਗਸੀਰ ਸਿੰਘ ਅਤੇ ਕੁਲਦੀਪ ਸਿੰਘ ਇਸ ਕੇਸ 'ਚ ਸੈਣੀ ਦੇ ਖ਼ਿਲਾਫ਼ ਵਾਧਾ ਮੁਆਫ਼ ਗਵਾਹ ਬਣ ਗਏ ਹਨ . ਉਨ੍ਹਾਂ ਦੋਹਾਂ ਨੇ ਤਿੰਨ ਦਿਨ ਪਹਿਲਾਂ ਆਪਣੇ ਬਿਆਨ ਵਿਚ ਅਦਾਲਤ ਵਿਚ ਦਰਜ ਕਰਾ ਦਿੱਤੇ ਸਨ .
ਪਟੀਸ਼ਨਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਅਦਾਲਤ ਨੇ ਧਾਰਾ 302 ਲਾਗੂ ਕਰਨ ਦੇ ਰਸਮੀ ਹੁਕਮ ਵੀ ਜਾਰੀ ਕਰ ਦਿੱਤੇ ਹਨ .
ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਖਿਲਾਫ 29 ਸਾਲ ਪੁਰਾਣੇ ਅਗਵਾ ਮਾਮਲੇ 'ਚ ਕੇਸ ਦਰਜ
Sumedh Saini along with 7 Chandigarh cops booked for the disappearance former IAS officers's son
Total Responses : 265