ਚੰਡੀਗੜ੍ਹ, 23 ਸਤੰਬਰ 2020 - ਸੀਨੀਅਰ ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਰਾਹੀਂ ਕਿਹਾ ਕਿ ਸੁਮੇਧ ਸੈਣੀ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਰਾਹਤ ਤਾਂ ਹੁਣ ਮਿਲੀ ਹੈ। ਪਰ ਜਦੋਂ ਸੈਣੀ ‘ਤੇ ਮੋਹਾਲੀ ਥਾਣੇ ਵਿੱਚ ਪਰਚਾ ਦਰਜ ਹੋਇਆ ਤਾਂ ਉਸ ਬਾਰੇ ਸੈਣੀ ਨੂੰ ਕਿਸ ਨੇ ਦੱਸਿਆ ਪੁਲਿਸ ਅਫਸਰਾਂ ਨੇ ਹੀ ਭਜਾਇਆ ਪਤਾ ਕਿਵੇਂ ਲੱਗਿਆ ਕਿ ਪਰਚਾ ਦਰਜ ਹੋ ਗਿਆ ਹੈ। ਬਡਹੇੜੀ ਨੇ ਇਲਜ਼ਾ, ਲਾੲ ਕਿ ਸੈਣੀ ਨੂੰ ਗ੍ਰਿਫਤਾਰ ਹੋਣ ਬਚਾਉਣ ਲਈ ਪੰਜਾਬ ਪੁਲਿਸ ਅਫਸਰਾਂ ਅਤੇ ਚੰਡੀਗੜ੍ਹ ਪੁਲਿਸ ਦੇ ਇੱਕ ਸਾਬਕਾ ਡੀ.ਐੱਸ.ਪੀ ਜਗਬੀਰ ਨੇ ਮਦਦ ਕੀਤੀ ਹੈ।
ਬਡਹੇੜੀ ਨੇ ਕਿਹਾ ਹੈ ਕਿ ਦੋਸ਼ੀ ਪੁਲਿਸ ਅਫਸਰਾਂ ਦੇ ਖ਼ਿਲਾਫ਼ ਸਪੈਸ਼ਲ ਜਾਂਚ ਟੀਮ ਬਣਾਈ ਜਾਵੇ ਅਤੇ ਮਾਮਲੇ ਦੀ ਗੰਭੀਰਤਾ ਨਾਲ਼ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਅਤੇ ਅਨੁਸ਼ਾਸ਼ਨੀ ਕਾਰਵਾਈ ਕੀਤਾ ਜਾਵੇ। ਬਡਹੇੜੀ ਨੇ ਦੋਸ਼ ਲਗਾਇਆ ਹੈ ਕਿ ਕਤਲ ਕੇਸ ਦਰਜ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਗ੍ਰਿਫ਼ਤਾਰੀ ਤੋਂ ਡਰਦਾ ਰੂਪੋਸ਼ ਹੈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜ਼ੈੱਡ ਸੁਰੱਖਿਆ ਵਿੱਚੋਂ ਸੈਣੀ ਕਿਸ ਤਰ੍ਹਾਂ ਭੱਜ ਸਕਦਾ ਹੈ ਇਹ ਕਹਾਣੀ ਸਮਝ ਤੋਂ ਬਾਹਰ ਹੈ।
ਬਡਹੇੜੀ ਨੇ ਆਖਿਆ ਸੁਮੇਧ ਸੈਣੀ ਦੇ 1991 ਤੋਂ ਖ਼ਾਸ ਵਿਸ਼ਵਾਸ਼ ਪਾਤਰ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ.ਐੱਸ.ਪੀ. ਜਗਬੀਰ ਸਿੰਘ ਬਾਰੇ ਗੁਰਮੀਤ ਪਿੰਕੀ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ ਜੋ ਸੁਮੇਧ ਸੈਣੀ ਨਾਲ ਚੰਡੀਗੜ੍ਹ ਆਇਆ ਸੀ ਵੀ ਮੀਡੀਆ ਕੋਲ ਬਿਆਨ ਦਿੰਦਾ ਹੈ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਇੱਕ ਨਹੀਂ ਕਈ ਹੋਰ ਅਜਿਹੇ ਕੇਸ ਹਨ ਇੱਕ ਕੇਸ ਪੰਜਾਬ ਵਿਧਾਨ ਸਭਾ ਦੇ ਸੇਵਾ ਮੁਕਤ ਅਫਸਰ ਮਹਿੰਦਰ ਸਿੰਘ ਵਾਲੀਆ ਦਾ ਪੁੱਤਰ ਵੀ 30 ਸਾਲ ਪਹਿਲਾਂ ਗ੍ਰਿਫ਼ਤਾਰੀ ਤੋਂ ਬਾਅਦ ਗਇਬ ਕੀਤਾ ਗਿਆ ਉਸ ਬਾਰੇ ਕੁੱਝ ਪਤਾ ਨਹੀਂ ਲੱਗਿਆ, ਪਿੰਡ ਬਡਹੇੜੀ ਦੇ ਗੁਰਦੇਵ ਸਿੰਘ ਸੈਣੀ ਦਾ ਪੁੱਤਰ ਬੀਟਾ, ਦਲਬੀਰ ਸਿੰਘ ਬਾਂਕਾ ਅਤੇ ਮੋਹਾਲੀ ਦੇ ਫੇਜ਼ ਪੰਜ ਦਾ ਨੌਜਵਾਨ ਬੰਟੀ ਸੈਕਟਰ 22 ਚੰਡੀਗੜ੍ਹ ਤੋਂ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਤੌਰ ‘ਤੇ ਗਿਰਫਤਾਰ ਕੀਤੇ ਗਏ ਉਹਨਾ ਦਾ ਕੋਈ ਸੁਰਾਗ ਨਹੀਂ ਮਿਲਿਆ ਅਜਿਹੇ ਅਨੇਕਾਂ ਕੇਸ ਸੁਲਝ ਸਕਦੇ ਹਨ ਜੇਕਰ ਐਸ ਆਈ ਟੀ ਬਣਾਈ ਜਾਵੇ ।