ਰਵੀ ਜੱਖੂ
ਚੰਡੀਗੜ੍ਹ, 17 ਮਈ 2020 - 29 ਸਾਲ ਪੁਰਾਣੇ ਸਾਬਕਾ ਆਈ.ਏ.ਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾਹ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਮੋਹਾਲੀ ਐਸ.ਐਸ.ਪੀ ਦਫਤਰ ਪੇਸ਼ ਹੋਏ। ਪਹਿਲਾ ਮੋਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋਣ ਦੀਆ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਪੁਲਿਸ ਵੱਲੋਂ ਸਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਦੂਰ ਰੱਖਿਆ ਗਿਆ।
ਜਿਕਰਯੋਗ ਹੈ ਕਿ ਇਸ ਕੇਸ ਵਿੱਚ ਸੈਣੀ ਨੂੰ ਮੋਹਾਲੀ ਕੋਰਟ ਵਿੱਚੋਂ ਅਗਾਊ ਜ਼ਮਾਨਤ ਮਿਲ਼ ਗਈ ਸੀ। ਅਦਾਲਤ ਨੇ ਸੈਣੀ ਨੂੰ ਐਸ.ਆਈ.ਟੀ. ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ। ਜਿਕਰਯੋਗ ਹੈ ਕਿ ਐਸ.ਆਈ.ਟੀ ਦੀ ਅਗਵਾਈ ਐਸ. ਪੀ. ਹਰਮਨਦੀਪ ਹੰਸ ਕਰ ਰਹੇ ਹਨ। ਇਸ ਤੋਂ ਇਲਾਵਾ ਡੀ.ਐਸ.ਪੀ ਵਿਕਰਮਜੀਤ ਸਿੰਘ ਤੇ ਅਤੇ ਥਾਣਾ ਮਟੌਰ ਦੇ ਐਸ.ਐਚ.ਓ ਰਜੀਵ ਕੁਮਾਰ ਵੀ ਸ਼ਾਮਿਲ ਹਨ।