← ਪਿਛੇ ਪਰਤੋ
ਰਵੀ ਜੱਖੂ
ਮੋਹਾਲੀ, 30 ਸਤੰਬਰ 2020 - ਪੰਜਾਬ ਦੇ ਸਾਬਕਾ ਡੀ.ਜੇ.ਪੀ. ਸੁਮੇਧ ਸੈਣੀ ਨੂੰ ਐਸ.ਆਈ.ਟੀ. ਨੇ ਜਾਂਚ ਵਿੱਚ ਸ਼ਾਮਿਲ ਹੋਣ ਲਈ ਮੋਹਾਲੀ ਦੇ ਮਟੌਰ ਥਾਣਾ ਵਿੱਚ ਸਵੇਰੇ 11 ਵਜੇ ਸੱਦਿਆ ਸੀ। ਪਰ ਸੈਣੀ ਇਸ ਜਾਂਚ ਵਿੱਚ ਸ਼ਾਮਿਲ ਨਹੀਂ ਹੋਏ। ਜਿਸ ਦਾ ਕਾਰਨ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਦੱਸਿਆ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਆਈ ਏ ਐੱਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਸਾਲ 1991 'ਚ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਨੂੰ ਅੱਜ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦਿਆ ਗਿਆ ਸੀ।
Total Responses : 265