ਐਸ ਆਈ ਟੀ ਨੇ ਸੁਮੇਧ ਸੈਣੀ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ, 23 ਨੂੰ ਕੀਤਾ ਤਲਬ
Kulwinder Sra
ਚੰਡੀਗੜ੍ਹ, 21 ਸਤੰਬਰ, 2020 : ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਖਿਲਾਫ ਦਰਜ ਹੋਏ ਅਗਵਾਕਾਰੀ ਤੇ ਕਤਲ ਦੇ ਕੇਸ ਵਿਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਸੈਣੀ ਦੀ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾ ਕੇ ਉਹਨਾਂ ਨੂੰ 23 ਸਤੰਬਰ ਨੂੰ ਸਵੇਰੇ 11.00 ਵਜੇ ਐਸ ਆਈ ਟੀ ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
ਚਿਪਕਾਏ ਗਏ ਨੋਟਿਸ ਦੇ ਮੁਤਾਬਕ ਸੁਮੇਧ ਸਿੰਘ ਸੈਣੀ ਪੁੱਤਰ ਰੋਮੇਸ਼ ਚੰਦਰ ਨੂੰ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਬਲਵਿੰਦਰ ਸਿੰਘ ਮੁਲਤਾਨੀ ਪੁੱਤਰ ਲੇਟ ਡੀ ਐਸ ਮੁਲਤਾਨੀ¿; ਵਾਸੀ ਜਲੰਧਰ ਦੀ ਦਰਖ਼ਾਸਤ ਤੇ 6.5.2020 ਨੂੰ ਮੁਕੱਦਮਾ ਨੰਬਰ 77¿; ਅਧੀਨ ਧਾਰਾ; 364, 201, 344, 330, 219 ਅਤੇ 120 ਬੀ ਤਹਿਤ ਪੁਲਿਸ ਥਾਣਾ ਮਟੌਰ ਵਿਖੇ ਦਰਜ ਹੋਇਆ ਹੈ। ਅਦਾਲਤ ਦੇ ਹੁਕਮ ਮੁਤਾਬਕ 21 ਅਗਸਤ 2020 ਨੂੰ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਨੋਟਿਸ ਮੁਤਾਬਕ ਸੈਣੀ ਨੂੰ ਹਦਾਇਤ ਕੀਤੀ ਗਈ ਕਿ ਉਹ 23 ਸਤੰਬਰ ਨੂੰ ਸਵੇਰੇ 11.00 ਵਜੇ ਥਾਣਾ ਮਟੌਰ ਵਿਚ ਐਸ ਆਈ ਟੀ ਪਾਸ ਹਾਜ਼ਰ ਹੋਵੇ।