ਅੰਮ੍ਰਿਤਸਰ , 20 ਅਕਤੂਬਰ 2018 - ਸਿੱਧੂ ਅੱਜ ਤੜਕੇ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਬਹੁਤ ਦੁੱਖ ਹੈ । ਉਨ੍ਹਾਂ ਕਿਹਾ ਕਿ ਇਸ ਦੁਖਾਂਤ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿੱਧੂ ਨੇ ਮੰਨਿਆ ਕਿ ਕਿਤੇ ਨਾ ਕਿਤੇ ਕੋਈ ਭੁੱਲ ਜਰੂਰ ਹੋਈ ਹੈ। ਪਰ ਇਹ ਸੋਚਿਆ ਸਮਝਿਆ ਨਹੀਂ ਹੈ ਸਗੋਂ ਇਕ ਹਾਦਸਾ ਹੈ। ਉਨ੍ਹਾਂ ਕਿਹਾ ਕਿ ਮੋਢੇ ਨਾਲ ਮੋਢਾ ਜੋੜ ਕੇ ਸਭ ਨੂੰ ਪੀੜਤਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ । ਸਿੱਧੂ ਨੇ ਕਿਹਾ ਕਿ ਇਸ ਹਾਦਸੇ ਦੀ ਭਰਪਾਈ ਕੋਈ ਨਹੀਂ ਕਰ ਸਕਦਾ ਪਰ ਫਿਰ ਵੀ ਜਿੰਨਾ ਹੋ ਸਕੇ ਇੰਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਨੇ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫੋਨ ਕੀਤਾ ਤੇ ਉਹ ਖੁਦ ਵੀ ਸਾਰੀ ਰਾਤ ਹਸਪਤਾਲ ਵਿਚ ਮੌਜੂਦ ਸਨ। ਸਿੱਧੂ ਨੇ ਕਿਹਾ ਕਿ ਇਹ ਇੱਕ ਹਾਦਸਾ ਸੀ, ਤੇ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।