ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ: 28 ਸਤੰਬਰ - ਪਿਛਲੇ ਸਾਲ ਅੰਮ੍ਰਿਤਸਰ 'ਚ ਵਾਪਰੇ ਦੁਸਹਿਰਾ ਕਾਂਡ ਨੇ ਪੂਰੀ ਦੁਨੀਆਂ ਨੂੰ ਦਹਿਲਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਕ ਦੁਸਹਿਰਾ ਸਮਾਗਮ ਦੌਰਾਨ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ ਸਨ ਜਿਥੇ ਰਾਵਨ ਦੇ ਸੜਨ ਤੋਂ ਉਪਰੰਤ ਜੋੜਾ ਫਾਟਕ ਰੇਲਵੇ ਲਾਇਨ 'ਤੇ ਤੇਜ਼ ਤਰਾਅ ਟ੍ਰੇਨ ਨੇ ਕਈ ਮਾਸੂਮਾਂ ਦੀ ਜਾਨ ਲੈ ਲਈ ਸੀ।
ਅੱਜ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੇ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਤੇ ਘਰ ਦੇ ਬਾਹਰ ਧਰਨਾ ਦਿੱਤਾ ਹੈ। ਉਨ੍ਹਾਂ ਪਰਿਵਾਰਾਂ ਦੇ ਵਾਰਸਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਸਾਡੇ ਹਲਕੇ ਦੇ ਐਮ.ਐਲ.ਏ. ਹਨ ਪਰ ਉਨ੍ਹਾਂ ਨੇ ਸਾਡੇ ਲਈ ਅਜੇ ਤੱਕ ਕੋਈ ਵੀ ਸਰਕਾਰੀ ਸੁਵਿਧਾ ਉਪਲਬੱਧ ਨਹੀਂ ਕਰਵਾਈ ਜੋ ਉਹ ਵਾਅਦੇ ਕਰਕੇ ਗਏ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਨਹੀਂ ਮਿਲਦੇ ਤਾਂ ਉਹ ਇਸੇ ਤਰ੍ਹਾਂ ਧਰਨਾ ਲਾ ਕੇ ਬੈਠੇ ਰਹਿਣਗੇ।