ਅੰਮ੍ਰਿਤਸਰ, 20 ਅਕਤੂਬਰ 2018 - ਅਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਦੌਰਾਨ ਰਾਮਲੀਲਾ ਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਦੀ ਵੀ ਰੇਲ ਦੀ ਚਪੇਟ ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਚ ਪਿੱਛੇ ਉਸਦੀ ਪਤਨੀ ਤੇ 8 ਮਹੀਨਿਆਂ ਦੀ ਬੱਚੀ ਹੈ। ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਸਰਕਾਰ ਤੋਂ ਆਪਣੀ ਨੂੰਹ ਲਈ ਨੌਕਰੀ ਦੀ ਮੰਗ ਕੀਤੀ ਹੈ।
ਮ੍ਰਿਤਕ ਦਲਬੀਰ ਦੇ ਭਰਾ ਬਲਬੀਰ ਨੇ ਕਿਹਾ, "ਇਸ ਸਾਲ 29ਵੀਂ ਰਾਮਲੀਲਾ ਮਨਾਈ ਜਾ ਰਹੀ ਸੀ ਜਿਸ ਵਿੱਚ ਦਲਬੀਰ ਰਾਵਣ ਦਾ ਕਿਰਦਾਰ ਨਿਭਾ ਰਿਹਾ ਸੀ। ਦਲਬੀਰ ਉੱਥੇ ਆਪਣਾ ਇਨਾਮ ਲੈਣ ਗਿਆ ਸੀ ਜਦੋਂ ਉਸ ਨੇ ਟ੍ਰੇਨ ਨੂੰ ਆਉਂਦੇ ਦੇਖਿਆ ਅਤੇ ਉਹ ਲੋਕਾਂ ਨੂੰ ਬਚਾਉਣ ਭਜਿਆ। ਦਲਬੀਰ ਨੇ 7-8 ਬੰਦਿਆ ਨੂੰ ਬਾਹਰ ਖਿੱਚਿਆ। ਫੇਰ ਉਸ ਦਾ ਪੈਰ ਫਸ ਗਿਆ ਅਤੇ ਉਹ ਟ੍ਰੇਨ ਥੱਲੇ ਆ ਗਿਆ।