ਸਿੱਧੂ ਨੇ ਚੁੱਕੇ ਸਵਾਲ ,ਨਵਜੋਤ ਕੌਰ ਸਿੱਧੂ ਦਾ ਬਚਾਅ : ਇਕ ਗਾਂ ਲਈ ਟਰੇਨ ਰੁਕ ਸਕਦੀ ਹੈ ਤਾਂ 200 ਇਨਸਾਨਾਂ ਲਈ ਕਿਉਂ ਨਹੀਂ ? ਕਿਸ ਆਧਾਰ ਤੇ ਡਰਾਈਵਰ ਨੂੰ ਦਿੱਤੀ ਕਲੀਨ ਚਿੱਟ ?
ਅੰਮ੍ਰਿਤਸਰ ,21 ਅਕਤੂਬਰ , 2018 : ਅੰਮ੍ਰਿਤਸਰ ਰੇਲ ਦੁਖਾਂਤ ਸਬੰਧੀ ਅਕਾਲੀ ਦਲ ਅਤੇ ਹੋਰ ਵਿਰੋਧੀਆਂ ਦੇ ਨੁਕਤਾਚੀਨੀ ਦਾ ਸ਼ਿਕਾਰ ਹੋਏ ਪੰਜਾਬ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ ਆਪਣੀ ਬੀਵੀ ਨਵਜੋਤ ਕੌਰ ਸਿੱਧੂ ਦਾ ਬਚਾਅ ਕਰਦੇ ਹੋਏ ਮੋੜਵੇਂ ਸਵਾਲ ਕੀਤੇ ਹਨ . ਉਨ੍ਹਾਂ ਇਸ ਹਾਦਸੇ ਲਈ ਰੇਲਵੇ ਮੰਤਰੀ ਵੱਲੋਂ ਰੇਲ ਡਰਾਈਵਰ ਨੂੰ ਕਲੀਨ ਚਿੱਟ ਦਿੱਤੇ ਜਾਣ ਅਤੇ ਇਸ ਦੁਖਾਂਤ ਦੀ ਜਾਂਚ ਕਰਾਏ ਜਾਣ ਤੋਂ ਇਨਕਾਰ ਕੀਤੇ ਜਾਣ 'ਤੇ ਸਖ਼ਤ ਇਤਰਾਜ਼ ਕਰਦੇ ਹੋਏ ਰੇਲ ਅਧਿਕਾਰੀਆਂ ਨੂੰ ਸਵਾਲਾਂ ਦੀ ਬੁਛਾੜ ਕੀਤੀ ਹੈ .
ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਇਕ ਗਾਂ ਟਰੈਕ ਉੱਤੇ ਆਉਣ ਕਾਰਨ ਰੇਲ ਰੁਕ ਸਕਦੀ ਹੈ ਤਾਂ 200 ਲੋਕਾਂ ਨੂੰ ਥੱਲੇ ਦੇਣ ਪਿੱਛੋਂ ਵੀ ਅਜਿਹਾ ਕਿਉਂ ਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਟਰੇਨ 100 ਦੀ ਰਫ਼ਤਾਰ ਉੱਤੇ ਚੱਲ ਰਹੀ ਸੀ, ਕੁਝ ਲੋਕ ਕਹਿ ਰਹੇ ਕਿ ਉਸ ਦੀ ਟਾਪ ਲਾਈਟ ਹੀ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਜੇ ਇਹ ਮੰਨ ਲਿਆ ਜਾਵੇ ਕਿ ਲਾਈਟ ਜਗ ਵੀ ਰਹੀ ਸੀ, ਤਾਂ ਇਸ ਲਾਈਟ ਨਾਲ ਤਿੰਨ ਕਿੱਲੋਮੀਟਰ ਤੱਕ ਦਿਖਾਈ ਦਿੰਦਾ ਹੈ। ਇਸ ਟਰੇਨ ਨੂੰ ਆਮ ਕਰ ਕੇ ਲੱਡੂ ਵਾਲੀ ਟਰੇਨ ਆਖਿਆ ਜਾਂਦਾ ਹੈ। ਇਸ ਦੀ ਰਫ਼ਤਾਰ ਆਮ ਕਰ ਕੇ 30-40 ਕਿੱਲੋ ਮੀਟਰ ਦੀ ਹੀ ਹੁੰਦੀ ਹੈ ਤੇ ਲੋਕ ਚੱਲਦੀ ਟਰੇਨ ਉੱਤੇ ਆਪਣਾ ਸਾਮਾਨ ਸੁੱਟ ਦਿੰਦੇ ਹਨ ਤੇ ਉੱਪਰ ਚੜ੍ਹ-ਉਤਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਵਿਚੋਂ ਵੀ ਲੰਘੀ ਤੇ ਇਸ ਦੀ ਰਫ਼ਤਾਰ 20 ਕਿੱਲੋਮੀਟਰ ਸੀ।
ਰੇਲਵੇ ਦਾ ਨਿਯਮ ਹੈ ਕੇ ਜੇਕਰ ਕੋਈ ਜਾਨਵਰ ਵੀ ਥੱਕੇ ਆ ਜਾਂਦਾ ਹੈ ਜਾਂ ਕੋਈ ਟਰੈਕ ਉੱਤੇ ਬੈਠਾ ਹੈ ਤਾਂ ਟਰੇਨ ਰੋਕ ਕੇ ਐਫਆਈਆਰ ਦਰਜ ਕਰਵਾਈ ਜਾਂਦੀ ਹੈ, ਫਿਰ ਸੈਂਕੜੇ ਬੰਦੇ ਦਰੜ ਕਿ ਕਿਵੇਂ ਟਰੇਨ ਨਾ ਰੋਕੀ ਗਈ। ਉਨ੍ਹਾਂ ਕਿਹਾ ਕਿ 300 ਮੀਟਰ ਦੀ ਦੂਰੀ ਉੱਤੇ ਗੇਟ ਮੈਨ ਟਰੈਕ ਉੱਤੇ ਬੈਠੇ ਲੋਕਾਂ ਨੂੰ ਵੇਖ ਰਿਹਾ ਸੀ, ਉਸ ਨੇ ਕਿਵੇਂ ਗਰੀਨ ਸਿਗਨਲ ਦੇ ਦਿੱਤਾ। ਇਹ ਸਾਰੇ ਸਵਾਲ ਜਾਂਚ ਮੰਗਦੇ ਹਨ ਪਰ ਰੇਲ ਵਿਭਾਗ ਕਹਿ ਰਿਹਾ ਹੈ ਕਿ ਜਾਂਚ ਦੀ ਲੋੜ ਹੀ ਨਹੀਂ।
ਜਦੋਂ ਇੱਕ ਟੀ ਵੀ ਚੈਨਲ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਸੁਖਬੀਰ ਬਾਦਲ ਵੱਲੋਂ ਸਿੱਧੂ ਨੂੰ ਵਜ਼ਾਰਤ ਵਿਚੋਂ ਹਟਾਏ ਜਾਣ ਦੀ ਮੰਗ ਬਾਰੇ ਪੁੱਛਿਆ ਗਿਆ ਉਨ੍ਹਾਂ ਸੁਖਬੀਰ ਬਾਰੇ ਕਾਫੀ ਹਲਕੀ ਭਾਸ਼ਾ ਬੋਲਦੇ ਹੋਏ ਕਿਹਾ ਕਿ ਉਹ ਬੰਦੇ ਦਾ ਜਵਾਬ ਨਹੀਂ ਦੇਣਗੇ ਜਿਸਦੇ ਆਪਣੇ ਅਸਤੀਫ਼ੇ ਦੀ ਮੰਗ ਉਹਦੀ ਪਾਰਟੀ ਦੇ ਨੇਤਾ ਹੀ ਕਰ ਰਹੇ ਨੇ .
Click to watch Sidhu raising questions on Role of Railways :
https://punjab.news18.com/videos/punjab/sidhu-about-amritsar-train-accident-51577.html?fbclid=IwAR3UmzaUXBetMGPocug9waBJkGw597SHHANBqBiaJgPdxTumN7yGDcB2Ba8
Video Source : News18 Punjab