ਹਾਈ ਕੋਰਟ ਨੇ ਕੈਪਟਨ ਸਰਕਾਰ ਦੇ ਹੱਥ ਬੰਨ੍ਹੇ -ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਬਣੀ ਐਸ ਆਈ ਟੀ ਸਿਰਫ਼ ਅਦਾਲਤ ਨੂੰ ਕਰੇਗੀ ਰਿਪੋਰਟ -ਕਿਸੇ ਵੀ ਕਾਰਵਾਈ ਦੀ ਮਨਾਹੀ
ਚੰਡੀਗੜ੍ਹ , 31 ਅਕਤੂਬਰ , 2018 :ਪਹਿਲਾਂ ਹੀ ਬਣੀ ਉਮੀਦ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਬਣੀ ਐਸ ਆਈ ਟੀ ਦੀ ਰਿਪੋਰਟ ਅਤੇ ਇਸ ਉੱਤੇ ਕਿਸੇ ਕਾਰਵਾਈ ਦੇ ਮਾਮਲੇ ਵਿਚ ਕੈਪਟਨ ਸਰਕਾਰ ਦੇ ਹੱਥ ਬੰਨ੍ਹ ਦਿੱਤੇ ਹਨ . ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਐਸ ਆਈ ਟੀ ਦੀ ਰਿਪੋਰਟ ਪਹਿਲਾਂ ਹਾਈ ਕੋਰਟ ਕੋਲ ਸੌਂਪੀ ਜਾਵੇ ਅਤੇ ਅਦਾਲਤ ਦੀ ਮਰਜ਼ੀ ਬਿਨਾਂ ਰਿਪੋਰਟ ਨੂੰ ਕੋਈ ਅੰਤਿਮ ਰੂਪ ਨਾ ਦਿੱਤਾ ਜਾਵੇ
ਜਸਟਿਸ ਸ਼੍ਰੀ ਰਾਜਨ ਗੁਪਤਾ ਦੀ ਅਦਾਲਤ ਨੇ ਸਰਕਾਰ ਤੋਂ ਇਸ ਗੱਲ ਦਾ ਵੀ ਜਵਾਬ ਮੰਗਿਆ ਹੈ ਕੋਟਕਪੂਰਾ ਅਤੇ ਬਹਿਬਲ ਕਲਾਂ ਦੀ ਜਾਂਚ ਕਿਉਂ ਨਾ ਸੀ ਬੀ ਆਈ ਦੇ ਹਵਾਲੇ ਕੀਟ ਜਾਵੇ . ਸਰਕਾਰੀ ਧਿਰ ਨੇ ਇਹ ਦਲੀਲ ਦਿੱਤੀ ਕਿ ਇਹ ਨਿਰਨਾ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ ਕਿ ਜਾਂਚ ਸੀ ਬੀ ਆਈ ਤੋਂ ਵਾਪਸ ਲਈ ਜਾਵੇ ਤਾਂ ਅਦਾਲਤ ਨੇ ਕਿਹਾ ਕਿ ਵਿਧਾਨ ਸਭਾ ਦੇ ਨਿਰਨੇ ਵੀ ਅਦਾਲਤ ਰੀਵਿਊ ਕਰ ਸਕਦੀ ਹੈ . ਪੰਜਾਬ ਸਰਕਾਰ ਤੋਂ 2 ਨਵੰਬਰ ਤੱਕ ਜਵਾਬ ਮੰਗਿਆ ਗਿਆ ਹੈ ਕਿ ਹੁਣ ਤੱਕ ਦੀ ਜਾਂਚ ਦਾ ਵੇਰਵਾ ਦਿੱਤਾ ਜਾਵੇ .
ਅਦਾਲਤ ਦੇ ਹੁਕਮ ਦੀ ਨਕਲ ਇਸ ਪ੍ਰਕਾਰ ਹੈ : .