ਅਕਸ਼ੈ ਕੁਮਾਰ ਨਾਲ ਸੈੱਲਫੀਆਂ ਲੈਣਪੱਬਾਂ ਭਾਰ ਹੋਏ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ,ਲੇਡੀ ਆਈ ਜੀ ਵੀ ਪਈ ਕਾਹਲੀ
ਚੰਡੀਗੜ੍ਹ , 21 ਨਵੰਬਰ , 2018 : ਨਾਮੀ ਫ਼ਿਲਮ ਸਟਾਰ ਅਕਸ਼ੈ ਕੁਮਾਰ ਦੀ ਪੰਜਾਬ ਪੁਲਿਸ ਦੇ ਹੈੱਡਕੁਆਟਰ ਦੀ ਫੇਰੀ ਨਾਲ ਐਸ ਆਈ ਟੀ ਦੇ ਹੱਥ -ਪੱਲੇ ਭਾਵੇਂ ਕੁਝ ਨਾ ਵੀ ਪਿਆ ਹੋਵੇ ਪਰ ਕੁਝ ਪੁਲਿਸ ਅਫ਼ਸਰਾਂ ਅਤੇ ਹੇਠਲੇ ਪੁਲਿਸ ਕਰਮੀਆਂ ਲਈ ਇਹ ਬਹੁਤ "ਸੁਭਾਗਾ' ਦਿਨ ਸਾਬਤ ਹੋਇਆ . ਇਨ੍ਹਾਂ ਲਈ ਅਕਸ਼ੈ ਕੁਮਾਰ ਵਰਗਾ ਦਿਓ-ਕੱਦ ਕਲਾਕਾਰ , ਬਿਨਾਂ ਬਾਊਂਸਰ ਅਤੇ ਬਿਨਾਂ ਸਕਿਉਰਿਟੀ ਕੱਲਾ ਹੀ ਮਿਲ ਜਾਵੇ ,ਹੋਰ ਉਨ੍ਹਾਂ ਨੂੰ ਕੀ ਚਾਹੀਦਾ ਸੀ .
ਦੱਸਣ ਵਾਲੇ ਦੱਸਦੇ ਨੇ ਕਿ ਜਿਉਂ ਹੀ ਅਕਸ਼ੈ ਕੁਮਾਰ ਪੌਣੇ 10 ਵਜੇ ਦੇ ਕਰੀਬ ਆਪਣੇ ਵਕੀਲ ਸੰਤ ਸਿੱਧੂ ਨਾਲ ਪਹੁੰਚਿਆ ਤਾਂ ਉਸ ਨਾਲ ਸੈੱਲਫੀਆਂ ਲੈਣ ਲਈ ਲਲਚਾਏ ਪੁਲਿਸ ਕਰਮੀਆਂ ਦੀ ਕਤਾਰ ਲੱਗ ਗਈ .
ਇਹ ਵੀ ਪਤਾ ਲੱਗਾ ਹੈ ਕਿ ਏ ਡੀ ਜੀ ਪੀ ਪੱਧਰ ਦੀ ਇੱਕ ਲੇਡੀ ਪੁਲਿਸ ਅਫਸਰ ਤਾਂ ਸੈੱਲਫੀ ਲਈ ਲਈ ਬਹੁਤ ਹੀ ਕਾਹਲੀ ਸੀ . ਕਿਉਂਕਿ ਅਕਸ਼ੈ ਕੁਮਾਰ ਮਿੱਠੇ ਸਮੇਂ ਤੋਂ ਪਹਿਲਾਂ ਹੀ ਪੁਲਿਸ ਹੈੱਡਕੁਆਟਰ ਪੁੱਜ ਗਿਆ ਸੀ , ਇਸ ਲਈ ਕਈਆਂ ਨੂੰ ਮੌਕਾ ਅਤੇ ਡਾ ਲੱਗ ਗਿਆ ਸੈੱਲਫੀ ਲੈਣ ਦਾ . ਜਿਹੜੇ ਅਜਿਹਾ ਕਰਨ 'ਚ ਸਫਲ ਹੋ ਗਏ , ਉਹ ਬਹੁਤ ਹੀ ਬਾਗੋ-ਬਾਗ ਸਨ .
ਇਹ ਵੀ ਪਤਾ ਲੱਗਾ ਹੈ ਐਸ ਆਈ ਟੀ ਦੇ ਇੱਕ ਮੈਂਬਰ ਨੇ ਕੁਝ ਪੁਲਿਸ ਅਧਿਕਾਰੀਆਂ ਦੀ ਸੈੱਲਫੀ ਨੂੰ ਡਿਲੀਟ ਵੀ ਕਰਾਇਆ .