ਚੰਡੀਗੜ੍ਹ, 8 ਜੂਨ, 2019 :
ਵਿਵਾਦਾਂ ' ਚ ਘਿਰੇ ਪੰਜਾਬ ਦੇ ਆਈ ਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਜਿੱਥੇ ਐਸ ਆਈ ਟੀ ਦੀ ਕਾਰਵਾਈ 'ਚ ਮੋਹਰੀ ਤੇ ਚਰਚਿਤ ਰੋਲ ਨਿਭਾ ਰਹੇ ਨੇ ਉੱਥੇ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵੀ ਓਵਰ ਸਰਗਰਮ ਦਿਖਾਈ ਦਿੰਦੇ ਹਨ . ਉਹ ਲਗਾਤਾਰ ਅਜਿਹੀਆਂ ਪੋਸਟਾਂ ਪਾ ਰਹੇ ਹਨ ਜੋ ਕਿ ਅਸਿੱਧੇ ਤੌਰ ਐਸ ਆਈ ਟੀ ਦੇ ਕਾਰ -ਵਿਹਾਰ ਅਤੇ ਇਸ ਦੇ ਹੋਰ ਰਹੇ ਵਿਰੋਧ ਨਾਲ ਸਬੰਧਤ ਹੀ ਹਨ . ਇਨ੍ਹਾਂ ਵਿਚ ਕੁੰਵਰ ਵਿਜੇ ਪ੍ਰਤਾਪ ਸਿਆਸੀ ਵਿਰੋਧ ਦੀ ਪ੍ਰਵਾਹ ਨਾ ਕਰਨ ਅਤੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਜ਼ਾਹਿਰ ਕਰਦੇ ਦਿਖਾਈ ਦਿੰਦੇ ਉੱਥੇ ਟੇਢੇ ਢੰਗ ਨਾਲ ਵਿਰੋਧੀਆਂ ਨੂੰ ਚੁਨੌਤੀ ਵੀ ਦੇ ਰਹੇ ਨੇ .
ਕੋਟਕਪੂਰਾ ਫਾਇਰਿੰਗ ਬਾਰੇ ਦੂਜਾ ਚਲਾਨ ਪੇਸ਼ ਕਰਨ ਤੋਂ ਬਾਅਦ 7 ਜੂਨ ਨੂੰ ਗੁਰੂ ਅਰਜਨ ਦੇਵ ਉਨ੍ਹਾਂ ਟਵਿੱਟਰ 'ਤੇ ਆਪਣੇ ਬਲਾਗ ਦੇ ਰੂਪ ਵਿਚ ਅੰਗਰੇਜ਼ੀ ਵਿਚ ਲੰਬੀ -ਚੌੜੀ ਪੋਸਟ ਸ਼ੇਅਰ ਕੀਤੀ . ਇਸ ਵਿਚ ਦੇ ਸ਼ਹੀਦੀ ਦਿਨ ਨਾਲ ਜੋੜ ਕੇ ਐਸ ਆਈ ਟੀ ਆਈ ਦੇ ਕੰਮਕਾਜ , ਪੇਸ਼ ਕੀਤੇ ਚਲਾਨ ਅਤੇ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਰੇ ਆਪਣੇ ਪੱਖ ਨੂੰ ਬਿਆਨ ਕੀਤਾ ਗਿਆ .
ਪੇਸ਼ ਕੀਤੇ ਗਏ ਚਲਾਨ ਨੂੰ ਇੰਟਰਨੈਸ਼ਨਲ ਪੱਧਰ ਦਾ ਹੋਣ ਦਾ ਦਾਅਵਾ ਕੀਤਾ ਗਿਆ .ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇਕੇ ਇਹ ਦਾਅਵਾ ਕੀਤਾ ਗਿਆ ਕਿ ਉਹ ਪ੍ਰੋਫੈਸ਼ਨਲ ਦਿਆਨਤਦਾਰੀ ਨਾਲ ਡਿਊਟੀ ਕਰ ਰਹੇ ਹਨ . ਆਮ ਤੌਰ ਤੇ ਸੀਨੀਅਰ ਪੁਲਿਸ ਅਤੇ ਸਿਵਲ ਅਫ਼ਸਰ ਸੋਸ਼ਲ ਮੀਡੀਆ ਤੇ ਅਜਿਹੇ ਵਿਵਾਦ ਬਾਰੇ ਘੱਟ ਹੀ ਟਿੱਪਣੀ ਕਰਦੇ ਹਨ.
ਕੀ ਇੱਕ ਸਰਕਾਰੀ ਪੁਲਿਸ ਅਫ਼ਸਰ ਵੱਲੋਂ , ਚੱਲ ਰਹੀ ਜਾਂਚ -ਪੜਤਾਲ ਬਾਰੇ, ਅਦਾਲਤ ਦੇ ਵਿਚਾਰ -ਅਧੀਨ ਅਜਿਹੇ ਕੇਸ ਬਾਰੇ ਅਤੇ ਇਸ ਨਾਲ ਜੁੜੇ ਵਿਵਾਦਾਂ ਬਾਰੇ ਸੋਸ਼ਲ ਤੇ ਅਜਿਹੇ ਢੰਗ ਨਾਲ ਓਵਰ ਐਕਟਿਵ ਰਹਿਣਾ ਵਾਜਬ ਹੈ ਜਾਂ ਨਹੀਂ ? ਇਹ ਇੱਕ ਡਿਬੇਟ ਦਾ ਮੁੱਦਾ ਹੈ .
ਪੇਸ਼ ਹਨ ਕੁੰਵਰ ਵਿਜੇ ਪ੍ਰਤਾਪ ਦੀਆਂ ਪੋਸਟਾਂ ਦੀ ਝਲਕ :
7 ਜੂਨ ਨੂੰ ਆਪਣੇ ਬਲਾਗ ਦੇ ਰੂਪ ਵਿਚ ਟਵਿੱਟਰ 'ਤੇ ਪਾਈ ਪੋਸਟ ਦਾ ਲਿੰਕ ਇਹ ਹੈ :
https://t.co/A6GrCeE2aZ