ਲੁਧਿਆਣਾ, 5 ਅਕਤੂਬਰ 2019 - ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇ ਜੋਗੀਆਂ ਨੇ ਅਤੇ ਸੀਟਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਅਮਨਦੀਪ ਮੋਹੀ ਦੇ ਹੱਕ ਚ ਪ੍ਰਚਾਰ ਕਰਨ ਲਈ ਭਗਵੰਤ ਮਾਨ ਪਿੰਡ ਛਪਾਰ ਚ ਪਹੁੰਚੇ ਜਿੱਥੇ ਉਹਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਜੰਮ ਕੇ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਵਿੰਨੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਲਾਲਾਬਾਦ ਹਲਕੇ ਚ ਵੀ ਚੰਗਾ ਸਮਰਥਨ ਮਿਲ ਰਿਹਾ ਹੈ।
ਭਗਵੰਤ ਮਾਨ ਨੇ ਇਸ ਸਬੰਧੀ ਸਾਡੇ ਸਹਿਯੋਗੀ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਸੀਟਾਂ ਤੋਂ ਆਮ ਆਦਮੀ ਪਾਰਟੀ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵਾਅਦਾ ਖਿਲਾਫ਼ੀ ਕੀਤੀ ਗਈ ਸੀ ਉਸ ਦੇ ਖਿਲਾਫ ਰੋਸ ਹੈ। ਭਗਵੰਤ ਮਾਨ ਨੂੰ ਜਦੋਂ ਪੁੱਛਿਆ ਗਿਆ ਕਿ ਖਹਿਰਾ ਅਤੇ ਬੈਂਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਅਣਬਣ ਹੋਈ ਹੈ ਉਨ੍ਹਾਂ ਕਿਹਾ ਕਿ ਇਹ ਤਾਂ ਉਸ ਨੂੰ ਪਹਿਲਾਂ ਹੀ ਪਤਾ ਸੀ।
ਉਧਰ ਜਿੰਨੀ ਚੋਣਾਂ ਦੌਰਾਨ ਲਗਾਤਾਰ ਹੋਣ ਵਾਲੇ ਖ਼ਰਚੇ ਸਬੰਧੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਹਿਸ ਦਾ ਵਿਸ਼ਾ ਹੈ ਅਤੇ ਇਸ ਤੇ ਚੋਣ ਕਮਿਸ਼ਨ ਨੂੰ ਸਖਤ ਫ਼ੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਜੇਕਰ ਕੋਈ ਉਮੀਦਵਾਰ ਦੁਨੀਆਂ ਤੋਂ ਹੀ ਰੁਖ਼ਸਤ ਹੋ ਗਿਆ ਹੈ ਤਾਂ ਉੱਥੇ ਤਾਂ ਚੋਣ ਬਣਦੀ ਹੈ ਪਰ ਲੋਕ ਸਭਾ ਸੀਟਾਂ ਜਿੱਤਣ ਲਈ ਆਪਣੀ ਵਿਧਾਨ ਸਭਾ ਸੀਟਾਂ ਛੱਡਣ ਸਬੰਧੀ ਸਖ਼ਤ ਫੈਸਲੇ ਹੋਣੇ ਚਾਹੀਦੇ ਨੇ।
ਇਸ ਮੌਕੇ ਗੁਰਦਾਸ ਮਾਨ ਦੇ ਉੱਤੇ ਪੁੱਛੇ ਸਵਾਲ ਤੇ ਵੀ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਆਪਣੀ ਰੈਲੀਆਂ ਦੇ ਦੌਰਾਨ ਲੱਗਣ ਵਾਲੇ ਗਾਣੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਗਾਣੇ ਨਹੀਂ ਜਤਾਉਂਦੇ ਜਦੋਂ ਦੇ ਕੰਮ ਹੀ ਨੇ। ਭਗਵੰਤ ਮਾਨ ਨੇ ਕਿਹਾ ਕਿ ਲੋਕ ਪੰਜਾਬ ਦੇ ਪੰਜ ਸਾਲ ਅਕਾਲੀਆਂ ਅਤੇ ਪੰਜ ਸਾਲ ਕਾਂਗਰਸੀਆਂ ਤੋਂ ਇਲਾਜ ਕਰਾਉਂਦੇ ਨੇ ਇਸ ਵਾਰ ਆਮ ਆਦਮੀ ਪਾਰਟੀ ਤੋਂ ਕਰਵਾ ਕੇ ਵੀ ਵੇਖ ਲੈਣ।
ਇਸ ਮੁੱਲਾਂਪੁਰ ਦਾਖਾ ਵਿੱਚ ਲਗਾਤਾਰ ਵੱਖ ਵੱਖ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਆਪਣੇ ਉਮੀਦਵਾਰਾਂ ਦੇ ਹੱਕ ਚ ਵੋਟਾਂ ਮੰਗਣ ਲਈ ਘਰ ਘਰ ਤੱਕ ਪਹੁੰਚ ਅਤੇ ਰੈਲੀਆਂ ਕੱਢ ਰਹੇ ਨੇ..ਪਰ ਇਹ ਤਾਂ 24 ਅਕਤੂਬਰ ਨੂੰ ਹੀ ਸਾਫ ਹੋਵੇਗਾ ਕਿ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ।