ਦੇਖੋ, ਪੰਜਾਬ ਜ਼ਿਮਨੀ ਚੋਣਾਂ 'ਚ 2017 ਦੇ ਮੁਕਾਬਲੇ ਕਿੰਨੀ ਘੱਟ ਰਾਹੀਂ ਵੋਟ ਫ਼ੀ ਸਦੀ
ਡਾ ਰਾਜੂ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਅਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਧੰਨਵਾਦ
ਇਕ ਘਟਨਾ ਨੂੰ ਛੱਡ ਕੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹਿਆ: ਡਾ. ਰਾਜੂ
ਚੰਡੀਗੜ੍ਹ, 21 ਅਕਤੂਬਰ, 2019 :
ਪੰਜਾਬ ਰਾਜ ਦੇ 4 ਵਿਧਾਨ ਸਭਾ ਹਲਕਿਆਂ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਸਿਰਫ਼ ਇਕ ਘਟਨਾ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮ੍ਹ ਹੁਮਾਅ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦਿੱਤੀ।
ਖ਼ਬਰ ਲਿਖੇ ਜਾਣ ਤੱਕ ਚਾਰ ਵਿਧਾਨ ਹਲਕਿਆਂ ਵਿੱਚ 65.57% ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ ਵਿੱਚ 55.97 ਫ਼ੀਸਦੀ, ਵਿਧਾਨ ਸਭਾ ਹਲਕਾ ਨੰਬਰ 39 ਮੁਕੇਰੀਆਂ ਵਿੱਚ 58.62%, ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਵਿੱਚ 71.64 ਅਤੇ ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਵਿੱਚ 75.46% ਵੋਟਿੰਗ ਹੋਈ।
2017 ਦੀਆਂ ਅਸੈਂਬਲੀ ਚੋਣਾਂ 'ਚ ਇਨ੍ਹਾਂ ਹਲਕਿਆਂ 'ਚ ਭਗਤੀ ਵੋਟ ਫ਼ੀ ਸਦੀ ਇਸ ਤਰ੍ਹਾਂ ਸੀ
ਫਗਵਾੜਾ ...72 %
ਮੁਕੇਰੀਆਂ .... 70 %
ਦਾਖਾ ....81 %
ਜਲਾਲਾਬਾਦ .....-87
ਮੁੱਖ ਚੋਣ ਅਫ਼ਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕੇ ਪੋਲ ਦੌਰਾਨ 11 ਬੈਲਟ ਯੂਨਿਟ, 11 ਕੰਟਰੋਲ ਯੂਨਿਟ ਅਤੇ 41 ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਦੌਰਾਨ 1 ਕੰਟਰੋਲ ਯੂਨਿਟ, 2 ਬੈਲਟ ਯੂਨਿਟ ਅਤੇ 34 ਵੀ.ਵੀ.ਪੀ.ਏ.ਟੀ. ਮਸ਼ੀਨਾਂ ਨੂੰ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ ਵਿੱਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ ਜਿਹੜੀ ਕਿ ਪੰਜਾਬ ਦੇ ਲੋਕਾਂ ਲਈ ਤਸੱਲੀ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਦਾਖਾ ਵਿਧਾਨ ਸਭਾ ਦੇ ਜਾਗ ਪੁਰ ਪਿੰਡ ਵਿੱਚ ਪੋਲਿੰਗ ਪਾਰਟੀ ਦੇ ਜਾਣ ਤੋਂ ਬਾਦ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ।