ਪ੍ਰਬੰਧ ਮੁਕੰਮਲ, ਜ਼ਿਲ•ਾ ਚੋਣ ਅਫ਼ਸਰ ਅਤੇ ਡੀ. ਆਈ. ਜੀ. ਵੱਲੋਂ ਜਾਇਜ਼ਾ
ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ-ਜ਼ਿਲ•ਾ ਚੋਣ ਅਫ਼ਸਰ
ਗਿਣਤੀ ਦੇ ਰੀਅਲ ਟਾਈਮ ਰੁਝਾਨ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ www.results.eci.in 'ਤੇ ਦੇਖੇ ਜਾ ਸਕਣਗੇ
ਸੁਧਾਰ/ਲੁਧਿਆਣਾ, 23 ਅਕਤੂਬਰ 2019: ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਮਿਤੀ 24 ਅਕਤੂਬਰ ਦਿਨ ਵੀਰਵਾਰ ਨੂੰ ਗੁਰੂਸਰ ਸੁਧਾਰ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਦੇ ਆਡੀਟੋਰੀਅਮ ਵਿਖੇ ਹੋਵੇਗੀ। ਗਿਣਤੀ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਗਿਣਤੀ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਇਸ ਸੰਬੰਧੀ ਤਿਆਰੀਆਂ ਦਾ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਜਾਇਜ਼ਾ ਲਿਆ ਅਤੇ ਤਸਲੀ ਪ੍ਰਗਟਾਈ। ਇਸ ਮੌਕੇ ਉਨ•ਾਂ ਨਾਲ ਜਨਰਲ ਆਬਜ਼ਰਵਰ ਸ੍ਰੀ ਮਹਾਂਵੀਰ ਪ੍ਰਸ਼ਾਦ, ਡੀ. ਆਈ. ਜੀ. ਸ੍ਰ. ਰਣਬੀਰ ਸਿੰਘ ਖੱਟੜਾ, ਰਿਟਰਨਿੰਗ ਅਫ਼ਸਰ ਸ੍ਰ. ਅਮਰਿੰਦਰ ਸਿੰਘ ਮੱਲ•ੀ, ਐੱਸ. ਪੀ. ਸ੍ਰ. ਜਸਵਿੰਦਰ ਸਿੰਘ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਵੀ ਹਾਜ਼ਰ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ 20 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 4 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ। ਇੱਕ ਟੀਮ ਵਿੱਚ ਸੇਵਾਦਾਰ ਸਮੇਤ 4 ਮੈਂਬਰ ਰੱਖੇ ਗਏ ਹਨ। ਗਿਣਤੀ ਕੇਂਦਰ ਵਿੱਚ ਗਿਣਤੀ ਸਟਾਫ਼ ਤੋਂ ਬਿਨਾ ਜਨਰਲ ਆਬਜ਼ਰਵਰ, ਰਿਟਰਨਿੰਗ ਅਫ਼ਸਰ, ਉਮੀਦਵਾਰ ਜਾਂ ਉਨ•ਾਂ ਦਾ ਚੋਣ ਏਜੰਟ ਅਤੇ ਹਰੇਕ ਉਮੀਦਵਾਰ ਦੇ ਪ੍ਰਤੀ ਟੇਬਲ ਇੱਕ ਗਿਣਤੀ ਏਜੰਟ ਰਹਿ ਸਕਣਗੇ। ਉਮੀਦਵਾਰ ਜਾਂ ਉਸਦਾ ਚੋਣ ਏਜੰਟ (ਕੋਈ ਇੱਕ) ਰਿਟਰਨਿੰਗ ਅਫ਼ਸਰ ਦੇ ਟੇਬਲ ਦੇ ਪਿੱਛੇ ਬੈਠ ਸਕਣਗੇ। ਗਿਣਤੀ ਪ੍ਰਕਿਰਿਆ ਦੀ ਕਵਰੇਜ ਲਈ ਮੀਡੀਆ ਕਰਮੀ ਗਿਣਤੀ ਕੇਂਦਰ ਵਿੱਚ ਆਪਣੇ ਕੈਮਰੇ ਸਮੇਤ ਜਾ ਸਕਣਗੇ ਪਰ ਉਹ ਉਥੇ ਬੈਠ ਨਹੀਂ ਸਕਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਬਿਜਲਈ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ਼) ਲਈ 14 ਟੇਬਲ ਜਦਕਿ ਪੋਸਟਲ ਬੈੱਲਟ ਪੇਪਰਾਂ ਦੀ ਗਿਣਤੀ ਲਈ ਚਾਰ ਟੇਬਲ ਲਗਾਏ ਗਏ ਹਨ। ਗਿਣਤੀ ਕੇਂਦਰ ਵਿੱਚ ਜਨਰਲ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਤੋਂ ਬਿਨਾ ਕੋਈ ਅਧਿਕਾਰੀ ਜਾਂ ਸਟਾਫ਼ ਆਪਣਾ ਮੋਬਾਈਲ ਫੋਨ ਆਦਿ ਨਹੀਂ ਲਿਜਾ ਸਕੇਗਾ। ਮੀਡੀਆ ਕਰਮੀ ਵੀ ਆਪਣਾ ਕੈਮਰਾ ਹੀ ਅੰਦਰ ਲਿਜਾ ਸਕਣਗੇ ਜਦਕਿ ਮੋਬਾਈਲ ਫੋਨ ਬਾਹਰ ਹੀ ਰੱਖਣਾ ਪਵੇਗਾ। ਮੀਡੀਆ ਕਰਮੀਆਂ ਦੀ ਸਹੂਲਤ ਲਈ ਕਾਲਜ ਵਿੱਚ ਸਥਿਤ ਸੈਂਟਰਲ ਲਾਇਬਰੇਰੀ ਵਿੱਚ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਗਿਣਤੀ ਦੇ ਰੀਅਲ ਟਾਈਮ ਰੁਝਾਨ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ www.results.eci.in 'ਤੇ ਦੇਖੇ ਜਾ ਸਕਣਗੇ।
ਸੁਰੱਖਿਆ ਅਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ-ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ
ਇਸ ਮੌਕੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ੍ਰ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਆਲੇ-ਦੁਆਲੇ ਤਿੰਨ ਧਿਰੀ ਸੁਰੱਖਿਆ ਵਿਵਸਥਾ ਕੀਤੀ ਜਾ ਰਹੀ ਹੈ। ਸੁਰੱਖਿਆ ਲਈ ਐੱਸ. ਪੀ. ਸਮੇਤ 5-6 ਡੀ. ਐੱਸ. ਪੀਜ਼, ਲੋੜੀਂਦੀ ਗਿਣਤੀ ਵਿੱਚ ਗਜਟਿਡ ਅਫ਼ਸਰਾਂ ਤੋਂ ਇਲਾਵਾ 250 ਤੋਂ ਵਧੇਰੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਉਨ•ਾਂ ਕਿਹਾ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰ•ਾਂ ਢਿੱਲ ਨਹੀਂ ਰੱਖੀ ਜਾਵੇਗੀ।
ਸ੍ਰ. ਖੱਟੜਾ ਨੇ ਦੱਸਿਆ ਕਿ ਗਿਣਤੀ ਵਿੱਚ ਪਹੁੰਚਣ ਵਾਲੇ ਉਮੀਦਵਾਰਾਂ ਅਤੇ ਉਨ•ਾਂ ਦੇ ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਦੀ ਪਾਰਕਿੰਗ ਘੁਮਾਣ ਸੜਕ ਨਜ਼ਦੀਕ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਦੁਸ਼ਹਿਰਾ ਮੈਦਾਨ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਿਣਤੀ ਨਾਲ ਸੰਬੰਧਤ ਸਟਾਫ਼ ਅਤੇ ਮੀਡੀਆ ਕਰਮੀਆਂ ਦੀ ਪਾਰਕਿੰਗ ਕਾਲਜ ਦੇ ਅੰਦਰ ਕੀਤੀ ਜਾ ਸਕੇਗੀ। ਗਿਣਤੀ ਪ੍ਰਕਿਰਿਆ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ ਗਿਣਤੀ ਖ਼ਤਮ ਹੋਣ ਤੱਕ ਕਾਲਜ ਦੇ ਸਾਹਮਣੇ ਵਾਲੀ ਸੜਕ ਦੇ ਇੱਕ ਪਾਸੇ ਨੂੰ ਆਮ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ।