ਇੰਦਰਜੀਤ ਸਿੰਘ
ਫਾਜ਼ਿਲਕਾ, 8 ਅਕਤੂਬਰ 2019 - ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਦੂਸਰੇ ਦਿਨ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ।
ਇਸ ਮੌਕੇ ਆਪਣੇ ਚੋਣ ਪ੍ਰਚਾਰ ਦੌਰਾਨ ਸਰਦਾਰ ਸੁਖਬੀਰ ਬਾਦਲ ਨੇ ਕਾਂਗਰਸੀ ਉਮੀਦਵਾਰ ਰਮਮਿੰਦਰ ਸਿੰਘ ਆਵਲਾ 'ਤੇ ਤੰਜ਼ ਕੱਸਦਿਆਂ ਕਿਹਾ ਕਿ 'ਅਕਾਲੀ ਸਰਕਾਰ ਨੂੰ ਜਿਤਾਈਏ ਤੇ ਜਿਹੜਾ ਆਂਵਲਾ ਆਇਆ ਇਹਦਾ ਅਚਾਰ ਪਾ ਕੇ ਖਾਜੀਏ'।
ਕਿਹਾ ਕਿ ਅਗਰ ਜਨਤਾ ਜਾਗਰੂਕ ਹੋਵੇ ਤਾਂ ਕੋਈ ਵੀ ਉਮੀਦਵਾਰ ਜਨਤਾ ਨੂੰ ਝੂਠੇ ਲਾਰੇ ਲਾਰੇ ਲਗਾ ਕੇ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਇਸ ਚੋਣਾਂ ਦੌਰਾਨ ਕਈ ਲੀਡਰ ਆ ਕੇ ਲੋਕਾਂ ਨੂੰ ਝੂਠੇ ਵਾਅਦੇ ਕਰ ਰਹੇ ਹਨ ਅਤੇ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਬੁਢਾਪਾ ਪੈਨਸ਼ਨ ਸ਼ਗਨ ਸਕੀਮ ਅਤੇ ਨੀਲੇ ਕਾਰਡ ਵਰਗੀਆਂ ਸਾਰੀਆਂ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਉਹ ਇੱਥੋਂ ਦੇ ਵਿਧਾਇਕ ਬਣੇ ਸਨ ਤਾਂ ਉਨ੍ਹਾਂ ਵੱਲੋਂ ਢਾਈ ਹਜ਼ਾਰ ਕਰੋੜ ਰੁਪਏ ਲਗਾ ਕੇ ਏਥੋਂ ਥਾਂ ਦਾ ਵਿਕਾਸ ਕਰਵਾਇਆ ਗਿਆ ਸੀ ਅਤੇ ਉਨਾਂ ਕਿਹਾ ਕਿ ਇਸ ਸਮੇਂ ਡਾ ਰਾਜ ਸਿੰਘ ਡਿੱਬੀਪੁਰਾ ਨੂੰ ਦੋ ਸਾਲਾਂ ਲਈ ਇੱਥੋਂ ਵਿਧਾਇਕ ਬਣਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਉਹ ਖ਼ੁਦ ਇੱਥੋਂ ਚੋਣ ਲੜਨਗੇ ਅਤੇ ਇੱਥੋਂ ਦੇ ਰਹਿੰਦੇ ਬਾਕੀ ਅਧੂਰੇ ਕੰਮ ਆਪਣੀ ਸਰਕਾਰ ਬਣਨ ਤੇ ਮੁਕੰਮਲ ਕੀਤੇ ਜਾਣਗੇ ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਨੂੰ ਉਮੀਦਵਾਰ ਨੂੰ ਇੱਥੋਂ ਜਿਤਾ ਕੇ ਵਿਧਾਇਕ ਬਣਾਉਣ ਅਤੇ ਕਾਂਗਰਸੀ ਉਮੀਦਵਾਰ ਡਾ. ਰਮਿੰਦਰ ਸਿੰਘ ਆਵਲਾ ਦਾ ਆਚਾਰ ਪਾ ਕੇ ਖਾ ਜਾਣ ।