ਹਿੰਦੂਆਂ ਨੂੰ ਸਨਾਤਨ ਦੀ ਮਰਿਆਦਾ ਨਾਲ ਜੀਵਨ ਜੀਣਾ ਚਾਹੀਦਾ ਹੈ: ਜਗਤ ਗੁਰੂ ਸ਼ੰਕਰਾਚਾਰੀਆ ਅਵੀਮੁਕਤੇਸ਼ਵਰਾਨੰਦ
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2024- ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿੱਚ ਜੋਤਿਸ਼ ਪੀਠਾਦੀਸ਼ਵਰ ਜਗਤ ਗੁਰੂ ਸ਼ੰਕਰਾਚਾਰੀਆ ਸੁਆਮੀ ਅਵੀਮੁਕਤੇਸ਼ਵਰਾਨੰਦ ਸਰਸਵਤੀ ਪਹੁੰਚੇ, ਜਿਨਾਂ ਦਾ ਸਵਾਗਤ ਸ਼੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਲ ਕ੍ਰਿਸ਼ਨ ਮਿੱਤਲ ਨੇ ਆਪਣੇ ਕਮੇਟੀ ਦੇ ਮੈਂਬਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਅਹੁਦੇਦਾਰਾਂ ਦੇ ਨਾਲ ਕੀਤਾ।
ਇਸ ਮੌਕੇ ਉਹਨਾਂ ਨੇ ਆਪਣੇ ਪ੍ਰਵਚਨਾਂ ਵਿੱਚ ਹਿੰਦੂਆਂ ਨੂੰ ਸਨਾਤਨ ਦੀ ਮਰਿਆਦਾ ਦੇ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਗਊ ਮਾਤਾ ਦੀ ਰਕਸ਼ਾ ਕਰਨ ਲਈ ਵੀ ਕਿਹਾ। ਇਸ ਮੌਕੇ ਸ਼ਹਿਰ ਦੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਜਿਸ ਵਿੱਚ ਕ੍ਰਿਸ਼ਨਾ ਮੰਦਰ ਪ੍ਰਬੰਧਕ ਕਮੇਟੀ, ਰਾਮ ਨੌਮੀ ਉਤਸਵ ਮੰਚ, ਸੇਵਾ ਭਾਰਤੀ, ਸਨਾਤਨ ਜਾਗਰਨ ਮੰਚ, ਪੀਠ ਪਰਿਸ਼ਦ, ਸ਼ਿਵ ਸੇਨਾ, ਸਨਾਤਨ ਚੇਤਨਾ ਮੰਚ, ਸ਼੍ਰੀ ਰਾਮ ਨੌਮੀ ਮਹਤਵ ਕਮੇਟੀ, ਜੀਆ ਮਿੱਤਲ ਡੀਏਵੀ ਸੀਨੀਅਰ ਸੈਕੈੰਡਰੀ ਸਕੂਲ, ਪਤੰਜਲੀ ਭੋਗ ਸਮਿਤੀ, ਬ੍ਰਾਹਮਣ ਸਭਾ ਭਾਰਤੀ ਵਿਕਾਸ ਪਰਿਸ਼ਦ ਸ਼ਾਮਿਲ ਰਹੇ।