ਰਵੀ ਜੱਖੂ
ਸਿੰਘੂ ਬਾਰਡਰ, 25 ਜਨਵਰੀ 2921- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲ਼ੋ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਹੀ ਟਰੈਕਟਰ ਪਰੇਡ ਕੀਤੀ ਜਾਣੇ ਦੇ ਐਲਾਨ ਤੋਂ ਬਾਅਦ ਦਿੱਲੀ ਪੁਲਿਸ ਨਾਲ ਅੱਜ (25ਜਨਵਰੀ) ਨੂੰ ਦੋ ਵਾਰ ਮੀਟਿੰਗ ਹੋਈ ਜੋ ਬੇਸਿੱਟਾ ਰਹੀ|
ਇਸ ਸੰਬੰਧੀ ਸਰਵਨ ਸਿੰਘ ਪੰਧੇਰ ( ਜਨਰਲ ਸਕੱਤਰ) ਨੇ ਦੱਸਿਆ ਕਿ ਟਰੈਕਟਰ ਪਰੇਡ ਪੂਰੀ ਤਰ੍ਹਾ ਸ਼ਾਤਮਈ ਹੋਵੇਗੀ । ਉਹਨਾਂ ਨਾਲ ਰਾਸ਼ਟਰੀ ਕਿਸਾਨ ਸੰਗਠਨ, ਕਿਸਾਨ ਸੰਘਰਸ਼ ਸਮਿਤੀ(ਬਿਹਾਰ) ਜਥੇਬੰਦੀਆਂ ਦਾ ਸਮਰਥਨ ਹੈ।