ਗੁਰਦਾਸਪੁਰ, 8 ਫਰਵਰੀ 2021 - ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ 343620 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 335092 ਨੈਗਟਿਵ, 4251 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 1177 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, 97 ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ , 2703 ਐਂਟੀਜਨ ਟੈਸਟ ਰਾਹੀਂ ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 8228 ਪੋਜ਼ਟਿਵ ਮਰੀਜ਼ ਹਨ ਅਤੇ 1477 ਸੈਂਪਲਿੰਗ ਦੀ ਰਿਪੋਰਟ ਪੈਡਿੰਗ ਹੈ।
ਉਨਾਂ ਅੱਗੇ ਦੱਸਿਆ ਕਿ 23 ਪੀੜਤ ਹੋਰ ਜ਼ਿਲਿ੍ਹਆਂ ਵਿਚ ਅਤੇ ਤਿੱਬੜੀ ਕੈਂਟ ਵਿਖੇ 01 ਪੀੜਤ ਦਾਖਲ ਹੈ। 30 ਪੀੜਤ ਜੋ asymptomatic/mild symptomatic ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। 7902 ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 7875 ਪੀੜਤ ਠੀਕ ਹੋਏ ਹਨ ਅਤੇ 27 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਐਕਟਿਵ ਕੇਸ 54 ਹਨ। ਜਿਲੇ ਅੰਦਰ ਕੁਲ 272 ਮੌਤਾਂ ਹੋਈਆਂ ਹਨ।
ਜਿਲੇ ਅੰਦਰ ਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਵਿਚ ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ । ਉਨਾਂ ਅੱਗੇ ਦੱਸਿਆ ਕਿ ਮਨੁੱਖੀ ਸਿਹਤ Ñਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਅਰਵਿੰਦ ਮਨਚੰਦਾ ਜ਼ਿਲਾ ਟੀਕਕਰਨ ਅਫਸਰ ਵੀ ਮੋਜੂਦ ਸਨ।