ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਪਟਿਆਲਾ ਪੁੱਜਣ 'ਤੇ ਕੀਤੀ ਗਈ ਫੁੱਲਾਂ ਦੀ ਵਰਖਾ
- ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ, ਇੰਦਰ ਮੋਹਨ ਬਜਾਜ ਸਮੇਤ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਨੇ ਕੀਤੇ ਆਖਰੀ ਦਰਸ਼ਨ
ਜਗਤਾਰ ਸਿੰਘ
ਪਟਿਆਲਾ 26 ਅਪ੍ਰੈਲ 2023: ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਜਿਵੇਂ ਹੀ ਪਟਿਆਲਾ ਪੁੱਜੀ ਤਾਂ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਾਰਟੀ ਦੇ ਆਗੂਆਂ ਅਤੇ ਵਰਕਰ ਨੇ ਆਪਣੇ ਮਹਿਬੂਬ ਨੇਤਾ ਦੀ ਮਿ੍ਰਤਕ ਦੇਹ ’ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਸਤਿਕਾਰ ਭੇਂਟ ਕੀਤਾ।
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਸ. ਪ੍ਰਕਾਸ਼ ਸਿੰਘ ਦਾ ਬਾਦਲ ਦਾ ਪਾਰਥਿਕ ਸਰੀਰ ਲਿਜਾਣ ਵਾਲੇ ਨਾਲ ਸਨ। ਇਸ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਆਪਣੇ ਮਹਿਬੂਬ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨ ਕੀਤੇ। ਗੱਲਬਾਤ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸਫਾਂ ਦੇ ਨਾਲ ਨਾਲ ਪਰਿਵਾਰਕ ਤੌਰ ’ਤੇ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਸੁਚੱਜੀ ਅਗਵਾਈ ਦਿੰਦੇ ਰਹੇ ਹਨ।
ਬਾਦਲ ਪ੍ਰਕਾਸ਼ ਸਿੰਘ ਬਾਦਲ ਦੂਰ ਅੰਦੇਸ਼ੀ ਨੇਤਾ ਸਨ, ਜਿਨਾਂ ਦਾ ਜੀਵਨ ਸਾਰਿਆਂ ਦਾ ਮਾਰਗ ਦਰਸ਼ਨ ਕਰਦਾ ਰਹੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੈਨੂੰ ਨਿੱਜੀ ਤੌਰ ’ਤੇ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ ਕਿਉਂਂਕਿ ਅਹਿਮ ਜ਼ਿੰਮੇਵਾਰੀ ਦੇਣਾ ਅਤੇ ਹਮੇਸ਼ਾ ਬਲ ਪ੍ਰਦਾਨ ਕਰਕੇ ਕਾਰਜ ਕਰਵਾਉਣਾ ਦੀ ਜੀਵਨ ਜਾਂਚ ਉਨ੍ਹਾਂ ਨੇ ਹਮੇਸ਼ਾ ਪ੍ਰਦਾਨ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਬਜਾਜ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਵਜੋਂ ਅਤੇ ਪਰਿਵਾਰਕ ਤੌਰ ’ਤੇ ਉਨ੍ਹਾਂ ਨੇ ਹਮੇਸ਼ਾ ਬਜਾਜ ਪਰਿਵਾਰ ਨੂੰ ਪਿਆਰ ਦਿੱਤਾ। ਉਨ੍ਹਾਂ ਨੇ ਸਿਆਸੀ ਜੀਵਨ ਤੋਂ ਉਪਰ ਉਠ ਕੇ ਉਨ੍ਹਾਂ ਹਮੇਸ਼ਾ ਅਜਿਹੀ ਤਾਕਤ ਪ੍ਰਦਾਨ ਕੀਤੀ, ਜਿਸ ਸਦਕਾ ਅੱਜ ਵੀ ਇਕ ਸਿਪਾਹੀ ਵਜੋਂ ਅਸੀਂ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਹਾਂਗਾ।
ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦਾ ਤੁਰ ਜਾਣ ਦਾ ਨਿੱਜੀ ਤੌਰ ’ਤੇ ਘਾਟਾ ਏਸ ਕਰਕੇ ਮਹਿਸੂਸ ਹੁੰਦਾ ਰਹੇਗਾ ਕਿਉਂਕਿ ਉਨ੍ਹਾਂ ਨੇ ਕਦੇ ਬੇਗਾਨਗੀ ਅਹਿਸਾਸ ਨਹੀਂ ਹੋਣਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਬਜਾਜ, ਸ਼ੁਮੀਲ ਕੁਰੇਸ਼ੀ, ਸੋਨੂੰ ਮਾਜਰੀ, ਪਰਮਿੰਦਰ ਪਾਲ ਸਿੰਘ ਵੜੈਚ, ਦਰਸ਼ਨ ਸਿੰਘ ਪਿ੍ਰੰਸ, ਕਰਨੈਲ ਸਿੰਘ ਭੱਠੇਵਾਲਾ, ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਹਰਮੀਤ ਸਿੰਘ ਮੀਤ, ਕੰਵਲਜੀਤ ਸਿੰਘ ਗੋਨਾ, ਜਥੇਦਾਰ ਦਲੇਰ ਸਿੰਘ, ਜਥੇਦਾਰ ਗੁਰਚਰਨ ਸਿੰਘ ਖਾਲਸਾ, ਅੰਕੁਸ਼ ਜੈਨ, ਭ�ਿਦਰ ਸਿੰਘ ਸ਼ਾਹ, ਪਰਮਿੰਦਰ ਸ਼ੋਰੀ, ਦਰਵੇਸ਼ ਗੋਇਲ, ਸਾਹਿਲ ਗੋਇਲ, ਤਲਵਿੰਦਰ ਸਿੰਘ ਭਾਟੀਆ, ਤਰਲੋਕ ਸਿੰਘ ਤੋਰਾ,ਅਮਰਿੰਦਰ ਸਿੰਘ ਚੱਕੀ ਵਾਲੇ, ਇੰਦਰਪਾਲ ਸਿੰਘ ਸੇਠੀ, ਜਸਪ੍ਰੀਤ ਸਿੰਘ ਲੱਕੀ ਆਦਿ ਹਾਜ਼ਰ ਸਨ।