ਬਾਦਲ ਸਾਹਿਬ ਅਤੇ ਧੂਮਲ ਦੇ ਸੁਹਿਰਦ ਰਿਸ਼ਤਿਆਂ ਦਾ ਲਾਭ ਹਿਮਾਚਲ-ਪੰਜਾਬ ਦੋਵਾਂ ਨੂੰ ਮਿਲਿਆ: ਅਨੁਰਾਗ ਠਾਕੁਰ
- ਬਾਦਲ ਸਾਹਬ ਦਾ ਅਕਾਲ ਚਲਾਣੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ: ਅਨੁਰਾਗ ਠਾਕੁਰ
ਜਲੰਧਰ, 30 ਅਪ੍ਰੈਲ 2023 - ਕੇਂਦਰੀ ਸੂਚਨਾ ਪ੍ਰਸਾਰਣ ਅਤੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ ਅਤੇ ਆਈ.ਪੀ.ਐਲ ਦੇ ਚੇਅਰਮੈਨ ਸ੍ਰੀ ਅਰੁਣ ਸਿੰਘ ਧੂਮਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਿਵਾਸ ਸਥਾਨ ਬਠਿੰਡਾ ਦੇ ਪਿੰਡ ਬਾਦਲ ਵਿਖੇ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੁਖੀ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਅਨੁਰਾਗ ਸਿੰਘ ਠਾਕੁਰ ਨੇ ਕਿਹਾ, ਸਵਰਗੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਦੇਹਾਂਤ ਦੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਜੋ ਕਿ ਸਾਡੇ ਸਬ ਲਈ ਬਹੁਤ ਵੱਡਾ ਘਾਟਾ ਹੈ। ਉਹ ਸਾਰੀ ਉਮਰ ਪੰਜਾਬ ਅਤੇ ਪੰਜਾਬੀਅਤ ਲਈ ਅਡੋਲ ਰਹੇ ਅਤੇ ਅਸੂਲਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਬਾਦਲ ਸਾਹਿਬ ਰਾਜਨੀਤੀ ਦੇ ਅਜਿਹੇ ਸਿਖਰ ਸਨ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਮਾਜ ਦੀ ਬਿਹਤਰੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ।
ਬਾਦਲ ਸਾਹਿਬ ਅਤੇ ਧੂਮਲ ਜੀ ਵਿਚਕਾਰ ਸਿਆਸੀ ਅਤੇ ਪਰਿਵਾਰਕ ਰਿਸ਼ਤਾ ਸੀ, ਜਿਸ ਦਾ ਹਿਮਾਚਲ ਅਤੇ ਪੰਜਾਬ ਨੂੰ ਬਹੁਤ ਫਾਇਦਾ ਹੋਇਆ। ਵੱਡੇ ਭਰਾ ਹੋਣ ਦੇ ਨਾਤੇ ਬਾਦਲ ਸਾਹਬ ਨੇ ਧੂਮਲ ਜੀ ਨੂੰ ਆਪਣਾ ਪੂਰਾ ਪਿਆਰ ਦਿੱਤਾ ਅਤੇ ਕਈ ਛੋਟੇ-ਵੱਡੇ ਫੈਸਲੇ ਲਏ, ਜੋ ਹਿਮਾਚਲ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਨ। ਬਾਦਲ ਸਾਹਿਬ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਆਦਰਸ਼ ਅਤੇ ਸਿਧਾਂਤ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨਗੇ।
ਅਨੁਰਾਗ ਠਾਕੁਰ ਨੇ ਕਿਹਾ ਕਿ ਜਦੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਇੱਥੇ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦੇਣ ਆਏ ਤਾਂ ਉਹ ਵੀ ਬਹੁਤ ਭਾਵੁਕ ਹੋ ਗਏ ਸਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖੇ ਲੇਖ ਵਿੱਚ ਉਨ੍ਹਾਂ ਨੇ ਆਪਣੀਆਂ ਯਾਦਾਂ ਅਤੇ ਅਨੁਭਵ ਸਾਂਝੇ ਕੀਤੇ ਹਨ। ਪ੍ਰਕਾਸ਼ ਸਿੰਘ ਬਾਦਲ ਜੀ ਦਾ ਯੋਗਦਾਨ ਸਿਰਫ ਪੰਜਾਬ ਦੀ ਰਾਜਨੀਤੀ ਵਿੱਚ ਹੀ ਨਹੀਂ, ਪੰਜਾਬ ਦੇ ਵਿਕਾਸ ਲਈ ਹੀ ਨਹੀਂ, ਸਗੋਂ ਦੇਸ਼ ਲਈ ਵੀ ਹੈ। ਇਸ ਸਮੁੱਚੇ ਖਿੱਤੇ ਵਿੱਚ ਭਾਈਚਾਰਕ ਸਾਂਝ ਅਤੇ ਵਿਕਾਸ ਲਈ ਕੀਤੇ ਗਏ ਕਾਰਜਾਂ ਨੂੰ ਇੱਕ ਪੀੜ੍ਹੀ ਨਹੀਂ ਸਗੋਂ ਕਈ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਬਾਦਲ ਸਾਹਬ ਨੇ ਆਪਣਾ ਸਾਰਾ ਜੀਵਨ ਦੇਸ਼, ਪੰਜਾਬ ਅਤੇ ਲੋਕਾਂ ਲਈ ਸਮਰਪਿਤ ਰਿਹਾ।
ਅੱਜ ਪਿੰਡ ਬਾਦਲ ਵਿਖੇ ਲੋਕਾਂ ਦਾ ਤਾੰਤਾ ਲੱਗਾ ਹੋਇਆ ਹੈ, ਸ਼੍ਰੀ ਸੁਖਬੀਰ ਜੀ ਅਤੇ ਸ਼੍ਰੀਮਤੀ ਹਰਸਿਮਰਤ ਕੌਰ ਜੀ ਦੇ ਨਾਲ ਮਿਲ ਕੇ ਲੋਕ ਦੁਖ ਆਪਣਾ ਦੁੱਖ ਸਾਂਝਾ ਕਰ ਰਹੇ ਹਨ, ਕਿਉਂਕਿ ਇਨ੍ਹਾਂ ਸਾਰਿਆਂ ਦਾ ਕੋਈ ਨਾ ਕੋਈ ਰਿਸ਼ਤਾ ਜੁੜਿਆ ਹੋਇਆ ਹੈ, ਕੋਈ ਨਾ ਕੋਈ ਤਜਰਬਾ ਅਜਿਹਾ ਹੈ ਕਿ ਜਿੱਥੇ ਉਨ੍ਹਾਂ ਮਹਿਸੂਸ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਲਈ ਅਤੇ ਉਹਨਾਂ ਦੇ ਖੇਤਰ ਲਈ ਬਹੁਤ ਕੁਝ ਕੀਤਾ ਹੈ।
ਕੇਂਦਰੀ ਸੂਚਨਾ ਪ੍ਰਸਾਰਣ ਅਤੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ ਅਤੇ ਆਈ.ਪੀ.ਐਲ ਦੇ ਚੇਅਰਮੈਨ ਸ੍ਰੀ ਅਰੁਣ ਸਿੰਘ ਧੂਮਲ ਦੇ ਨਾਲ-ਨਾਲ ਹਰਿਆਣਾ ਸਰਕਾਰ ਵਿੱਚ ਸਾਬਕਾ ਮੰਤਰੀ ਕੈਪਟਨ ਅਭਿਮਨਿਊ, ਭਾਜਪਾ ਫਤਹਿਗੜ੍ਹ ਸਾਹਿਬ ਦੇ ਮੀਤ ਪ੍ਰਧਾਨ ਸੋਮ ਕਾਲੜਾ, ਜ਼ਿਲ੍ਹਾ ਸਕੱਤਰ ਸ੍ਰੀ ਆਸ਼ੂਤੋਸ਼ ਤਿਵਾੜੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰ ਕਈ ਅਹੁਦੇਦਾਰਾਂ ਨੇ ਬਠਿੰਡਾ ਦੇ ਪਿੰਡ ਬਾਦਲ ਪਿੰਡ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।