ਮਲੇਰਕੋਟਲਾ ਦੇ ਅਕਾਲੀ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 27 ਅਪ੍ਰੈਲ2023, ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਰਹੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਮੌਤ ਨੂੰ ਲੈ ਕੇ ਅਤੇ ਬਿਜਲੀ ਬਹੁਤ ਅਫ਼ਸੋਸ ਪਾਇਆ ਜਾ ਰਿਹਾ ਹੈ ਬਾਦਲ ਸਾਹਿਬ ਨੂੰ ਦੇਸ਼ ਅਤੇ ਪੰਜਾਬ ਦੇ ਪ੍ਰਤੀ ਲੋਕ ਹਮੇਸ਼ਾ ਯਾਦ ਰੱਖਣਗੇ। ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਅਕਾਲੀ ਆਗੂਆ ਵੱਲੋਂ ਉਨ੍ਹਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਜਾਣ ਨਾਲ ਦੇਸ਼ ਅਤੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਨੂੰ ਸਿੱਖ ਸਿਆਸਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਸੀ। ਅੱਜ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਜ਼ਿਲਾ ਮਲੇਰਕੋਟਲਾ ਦੇ ਸਮੁੱਚੇ ਅਕਾਲੀ ਆਗੂਆਂ, ਵਰਕਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਮਾਯੂਸੀ ਸਾਫ਼ ਝਲਕਦੀ ਦਿਖਾਈ ਦੇ ਰਹੀ ਸੀ। ਬਾਦਲ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਵਾਲਿਆਂ 'ਚ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ,ਹਲਕਾ ਇੰਚਾਰਜ ਜਹਿਦਾ ਸੁਲੇਮਾਨ, ਸਾਬਕਾ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਓਲ ,ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗੁਰਮੇਲ ਸਿੰਘ ਨੌਧਰਾਣੀ, ਤਰਸੇਮ ਸਿੰਘ ਭੂਦਨ ਸੀਨੀਅਰ ਅਕਾਲੀ ਆਗੂ, ਇਲਿਆਸ ਅਬਦਾਲੀ, ਸ਼ਫੀਕ ਚੌਹਾਨ,ਸਾਬਕਾ ਐਮ.ਸੀ. ਬੇਅੰਤ ਕਿੰਗਰ, ਐਡਵੋਕੇਟ ਬਲਵਿੰਦਰ ਸਿੰਘ ਭੂਦਨ, ਨੌਜਵਾਨ ਆਗੂ ਅਸ਼ਰਫ ਕੁਰੈਸ਼ੀ, ਕੌਂਸਲਰ ਮੁਹੰਮਦ ਸ਼ਕੀਲ ਕਾਲਾ,ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਡਾ.ਜਗਤਾਰ ਸਿੰਘ ਜੱਗੀ,ਜਥੇਦਾਰ ਹਾਕਮ ਸਿੰਘ ਚੱਕ, ਸੁਖਚੈਨ ਸਿੰਘ ਭੂਦਨ, ਡਾ.ਮੁਹੰਮਦ ਸਰਾਜ ਚੱਕ, ਐਸ.ਅਜ਼ਾਦ ਸਿੱਦੀਕੀ ਸੀਨੀ.ਅਕਾਲੀ ਆਗੂ, ਦਲਵੀਰ ਸਿੰਘ ਕਾਕਾ ਲਸੋਈ, ਸੁਖਦੇਵ ਸਿੰਘ ਧਾਲੀਵਾਲ, ਮੁਕੰਦ ਸਿੰਘ ਨੰਬਰਦਾਰ, ਸੰਦੀਪ ਸਿੰਘ ਖਟੜਾ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ।