ਸਵ. ਪ੍ਰਕਾਸ਼ ਸਿੰਘ ਬਾਦਲ ਦਾ ਅੰਗੀਠਾ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ-ਪ੍ਰਵਾਹ
- ਸਮੂਹ ਪਰਿਵਾਰ ਮੈਂਬਰਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਰੂਪਨਗਰ /ਕੀਰਤਪੁਰ ਸਾਹਿਬ,3 ਮਈ 2023 - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦਾ ਅੰਗੀਠਾ ਅੱਜ ਪਰਿਵਾਰਕ ਮੈਂਬਰਾਂ,ਸਾਕ ਸਬੰਧੀਆਂ ਅਤੇ ਪਾਰਟੀ ਵਰਕਰਾਂ ਵਲੋਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਅੰਗੀਠਾ ਇੱਕ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਤੋਂ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ। ਅੰਗੀਠਾ ਜਿਨ੍ਹਾਂ ਬੱਸਾਂ ਰਾਹੀਂ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਉਨ੍ਹਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਸਵ. ਪ੍ਰਕਾਸ਼ ਸਿੰਘ ਬਾਦਲ ਦਾ ਅੰਗੀਠਾ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ-ਪ੍ਰਵਾਹ (ਵੀਡੀਓ ਵੀ ਦੇਖੋ)
ਉਹਨਾਂ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪਾਰਟੀ ਦੇ ਜਰਨਲ ਸਕੱਤਰ ਤੇ ਬਾਦਲ ਪਰਿਵਾਰ ਦੇ ਨਕਦੀਕੀ ਸਾਥੀ ਵਿਨਰਜੀਤ ਸਿੰਘ ਗੋਲਡੀ ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਸਨ॥ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਗੀਠਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਮਹਿਬੂਬ ਨੇਤਾ ਨੂੰ ਆਖਰੀ ਸ਼ਰਧਾਂਜਲੀ ਦਿੱਤੀ।
ਅਸਤਘਾਟ ਉੱਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਅੱਖਾਂ ਨਾਲ ਅੰਗੀਠਾ ਸਤਿਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਇਸ ਮੌਕੇ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਕਾਕਾ ਅਨੰਤਵੀਰ ਸਿੰਘ ਬਾਦਲ, ਬੀਬਾ ਪਰਨੀਤ ਕੌਰ,ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਨਪ੍ਰੀਤ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ,ਅਰਜਨ ਸਿੰਘ ਬਾਦਲ ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਗੁਰਚਰਨ ਸਿੰਘ ਗਰੇਵਾਲ ,ਸਿਕੰਦਰ ਸਿੰਘ ਮਲੂਕਾ, ਭਾਈ ਰਜਿੰਦਰ ਸਿੰਘ ਮਹਿਤਾ, ਕ੍ਰਿਪਾਲ ਸਿੰਘ ਬਡੂੰਗਰ, ਪਰਮਰਾਜ ਸਿੰਘ ਉਮਰਾਨੰਗਲ, ਮੈਨੇਜਰ ਸੰਦੀਪ ਸਿੰਘ ਕਲੌਤਾ,ਬਾਬਾ ਜਰਨੈਲ ਸਿੰਘ,ਮੋਹਨ ਸਿੰਘ ਢਾਹੇ, ਮਨਜੀਤ ਸਿੰਘ ਘਨੌਲੀ, ਗੁਰਿੰਦਰ ਸਿੰਘ ਗੋਗੀ, ਨਿਤਨ ਨੰਦਾ,ਮਦਨ ਮੋਹਨ ਮਿੱਤਲ,ਬਾਬਾ ਸਤਨਾਮ ਸਿੰਘ ਕਾਰ ਸੇਵਾ,, ਤਜਿੰਦਰ ਸਿੰਘ ਪੱਪੂ,ਗੁਰਵਿੰਦਰ ਸਿੰਘ ,ਬੀਬੀ ਪਲਵਿੰਦਰ ਕੌਰ,ਹਿੰਮਤ ਸਿੰਘ ਰਾਜਾ,ਹਰਜਿੰਦਰ ਸਿੰਘ ਭਾਓਵਾਲ, ਸਤਨਾਮ ਸਿੰਘ ਨਾਲਾਗੜ੍ਹ,ਮੋਹਨ ਸਿੰਘ ਰੋਪੜ, ਮਨਜੀਤ ਸਿੰਘ ਨੀਟੂ,ਮਨਜੀਤ ਸਿੰਘ ਬਸੋਵਾਲ,ਸੁਰਿੰਦਰ ਸਿੰਘ ਮਟੌਰ, ਸਮਸ਼ੇਰ ਸਿੰਘ ਸ਼ੇਰਾ,ਸਮੇਤ ਵੱਡੀ ਗਿਣਤੀ ਪਾਰਟੀ ਤੋਂ ਵੱਖ ਮੌਜੂਦ ਸਨ।