ਨਵੀਂ ਦਿੱਲੀ, 4 ਜੂਨ 2020 - ਜੂਨ ਮਹੀਨੇ 'ਚ 24 ਸਪੈਸ਼ਲ ਉਡਾਣਾਂ ਵਿਚੋਂ ਪਹਿਲੀ ਉਡਾਣ ਟੋਰਾਂਟੋ, ਕੈਨੇਡਾ ਤੋਂ ਭਾਰਤ ਲਈ 9 ਜੂਨ ਨੂੰ ਤੇ ਆਖਰੀ ਉਡਾਣ 30 ਜੂਨ ਨੂੰ ਰਵਾਨਾ ਹੋਵੇਗੀ। ਦੋ ਦਰਜਨ ਉਡਾਣਾਂ ਟੋਰਾਂਟੋ ਤੋਂ ਭਾਰਤ ਦੇ ਵੱਖ ਵੱਖ ਸੂਬਿਆਂ ਲਈ ਰਵਾਨਾ ਹੋਣਗੀਆਂ।
ਮੋਦੀ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਤੋਂ ਵਤਨ ਵਾਪਸੀ ਦਾ ਇਹ ਦੂਜਾ ਅਤੇ ਤੀਜਾ ਪੜਾਅ ਹੈ। ਸਾਰੀਆਂ ਉਡਾਣਾਂ ਏਅਰ ਇੰਡੀਆ ਦੁਆਰਾ ਚਲਾਈਆਂ ਜਾ ਰਹੀਆਂ ਹਨ।
ਮਈ ਮਹੀਨੇ 'ਚ, ਟੋਰਾਂਟੋ ਅਤੇ ਵੈਨਕੁਵਰ ਤੋਂ ਪੰਜ ਉਡਾਣਾਂ 1,343 ਭਾਰਤੀਆਂ ਨੂੰ ਵਾਪਸ ਭਾਰਤ ਲੈ ਕੇ ਪੁੱਜੀਆਂ ਸਨ। ਦੂਜੇ ਅਤੇ ਤੀਜੇ ਪੜਾਅ ਵਿੱਚ ਭਾਰਤ ਦੇ ਕਈ ਹੋਰ ਸ਼ਹਿਰ ਵੀ ਸ਼ਾਮਲ ਕੀਤੇ ਗਏ ਹਨ। ਰਾਜਧਾਨੀ ਦਿੱਲੀ ਤਾਂ ਹੱਬ ਰਹੇਗੀ ਹੀ ਅਤੇ ਕਨੈਕਟਡ ਫਲਾਈਟਾਂ ਰਾਹੀਂ ਯਾਤਰੀ ਹੁਣ ਚੇਨਈ, ਕੋਲਕਾਤਾ, ਲਖਨਊ ਅਤੇ ਤ੍ਰਿਵੇਂਦਰਮ,ਅੰਮ੍ਰਿਤਸਰ ਸ਼ਹਿਰਾਂ ਦੀ ਯਾਤਰਾ ਵੀ ਕਰ ਸਕਣਗੇ, ਜੋ ਮਈ ਦੇ ਪ੍ਰੋਗਰਾਮ ਵਿਚ ਨਹੀਂ ਆਏ ਸਨ।
ਭਾਰਤ ਸਰਕਾਰ ਵੱਲੋਂ ਜਾਰੀ ਸ਼ਡਿਊਲ ਹੇਠ ਪੜ੍ਹੋ :