ਭਾਜਪਾ ਉਮੀਦਵਾਰ ਦਾ ਕਿਸਾਨਾਂ ਨੇ ਕੀਤਾ ਘੇਰਾਓ, ਪੁਲਿਸ ਦੇ ਸੁਰੱਖਿਆ ਪ੍ਰਬੰਧਾ ਨੂੰ ਤੋੜ ਉਮੀਦਵਾਰ ਨੂੰ ਘੇਰ ਕੇ ਪੁੱਛੇ ਸਵਾਲ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 21 ਅਪ੍ਰੈਲ 2024 - ਲੋਕ ਸਭਾ ਹਲਕਾ ਗੁਰਦਾਸਪੁਰ ਤੋ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵਲੋ ਅੱਜ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆ ਚੋਣ ਮੀਟਿੰਗ ਚ ਹਿਸਾਂ ਲੈਣਾ ਸੀ ਜਿਸ ਦੇ ਚਲਦੇ ਉਮੀਦਵਾਰ ਦੇ ਵਿਰੋਧ ਕਰਨ ਲਈ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਪਹੁੰਚੇ ।ਉਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਲੇਕਿਨ ਪੁਲਿਸ ਵਲੋਂ ਜਦ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਕਿਸਾਨਾਂ ਨੇ ਪੁਲਿਸ ਨਾਕੇ ਅਤੇ ਰੋਕਾਂ ਤੋ ਟੱਪ ਭਾਜਪਾ ਦੀ ਮੀਟਿੰਗ ਵਾਲੀ ਥਾਂ ਤੇ ਘੇਰਾ ਪਾ ਲਿਆ।
ਉਥੇ ਹੀ ਇਸ ਵਿਚਾਲੇ ਕਿਸਾਨਾਂ ਦਾ ਪੁਲਿਸ ਨਾਲ ਵੀ ਮਾਮੂਲੀ ਟਕਰਾਅ ਹੋਇਆ ।ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅਤੇ ਭਾਜਪਾ ਨੇਤਾ ਫ਼ਤਿਹਜੰਗ ਸਿੰਘ ਬਾਜਵਾ ਵੀ ਮੀਟਿੰਗ ਚ ਸ਼ਾਮਿਲ ਸੀ ਅਤੇ ਜਿੱਥੇ ਮੀਟਿੰਗ ਹੋ ਰਹੀ ਸੀ ਉਸ ਹਾਲ ਦੇ ਬਾਹਰ ਕਿਸਾਨਾਂ ਵਲੋ ਜੰਮਕੇ ਭਾਜਪਾ ਖਿਲਾਫ ਨਾਰੇਬਾਜੀ ਕੀਤੀ ਗਈ।
ਭਾਜਪਾ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋ ਬਾਅਦ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਭਾਜਪਾ ਉਮੀਦਵਾਰ ਨੂੰ ਕਈ ਸਵਾਲ ਪੁੱਛੇ। ਭਾਜਪਾ ਉਮੀਦਵਾਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਈ ਦੇ ਜਵਾਬ ਦਿੱਤੇ ਬਿਨਾਂ ਉਥੇ ਚਲੇ ਗਏ ।
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ ਉਹ ਤਾ ਸ਼ਾਂਤਮਾਈ ਢੰਗ ਨਾਲ ਰੋਸ ਜਾਹਿਰ ਕਰਨ ਅਤੇ ਉਮੀਦਵਾਰ ਤੋ ਸਵਾਲ ਪੁੱਛਣ ਆਏ ਸਨ ਜਦ ਕਿ ਉਹਨਾਂ ਨੂੰ ਰੋਕਿਆ ਗਿਆ ਤਾਂ ਹੀ ਉਹਨਾਂ ਪੁਲਿਸ ਦੀਆਂ ਰੋਕਾਂ ਨੂੰ ਤੋੜਿਆ ਹੈ।ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋ ਪੂਰੇ ਪੰਜਾਬ ਭਰ ਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਕਿਹਾ ਉਹ ਉਮੀਦਵਾਰ ਨੂੰ ਸਵਾਲ ਪੁੱਛਣ ਆਏ ਸਨ ਲੇਕਿਨ ਉਹ ਕੁੱਝ ਹੀ ਜਵਾਬ ਦਿੱਤੇ ਅਤੇ ਬਹੁਤੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਨਿਕਲ ਗਏ ਜਦਕਿ ਉਹਨਾਂ ਦਾ ਉਮੀਦਵਾਰ ਨੂੰ ਸਵਾਲ ਪੁੱਛਣ ਦਾ ਸੰਘਰਸ਼ ਲਗਾਤਾਰ ਚੱਲੇਗਾ। ਉਧਰ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਕਹਿਣਾ ਹੈ ਕਿ ਭਾਜਪਾ ਹੀ ਪਾਰਟੀ ਹੈ ਜੋ ਕਿਸਾਨਾਂ ਦਾ ਹੱਲ ਕਰ ਸਕਦੀ ਹੈ।ਉਹ ਖੁਦ ਕਿਸਾਨ ਹਨ ਅਤੇ ਇਹ ਕਿਸਾਨ ਵੀ ਉਹਨਾਂ ਦੇ ਭਰਾ ਹਨ ਅਤੇ ਜੋ ਉਹਨਾਂ ਦੀਆ ਮੰਗਾਂ ਹਨ ਉਹਨਾਂ ਦਾ ਹੱਲ ਬੈਠ ਕੇ ਹੋਵੇਗਾ। ਹੁਣ ਤਾਂ ਚੋਣਾਂ ਹਨ।ਚੋਣਾਂ ਤੋ ਬਾਅਦ ਇਹਨਾਂ ਕਿਸਾਨਾਂ ਦੀ ਹਰ ਮੰਗ ਦਾ ਹੱਲ ਹੋਵੇਗਾ।