ਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ
- ਹਰੇਕ ਵੋਟ ਦਾ ਆਪਣਾ ਮਹਤੱਵ, ਇਕ-ਇਕ ਵੋਟ ਮਹਤੱਵਪੂਰਨ
ਚੰਡੀਗੜ੍ਹ, 24 ਅਪ੍ਰੈਲ 2024 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਦੀ ਖੁਸ਼ਹਾਲ ਵਿਰਾਸਤ ਵਿਚ ਬਦਲਾਅ ਦੇ ਸੂਤਰਧਾਰ ਦੇਸ਼ ਦੇ ਨਾਗਰਿਕ ਹਨ। ਦੇਸ਼ ਦੇ ਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਸਿਰਫ ਉਂਗਲੀ ਜਾਂ ਵੋਟ ਪੱਤਰ 'ਤੇ ਇਕ ਨਿਸ਼ਾਨ ਨਹੀਂ ਹੈ, ਸਗੋ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ ਹੈ।
ਉਨ੍ਹਾਂ ਨੇ ਕਿਹਾ ਕਿ ਭਾਂਰਤ ਦੇਸ਼ ਦੇ 18ਵੇਂ ਲੋਕਸਭਾ ਆਮ ਚੋਣ ਤਹਿਤ ਹਰਿਆਣਾ ਸੂਬੇ ਵਿਚ 25 ਮਈ ਨੁੰ ਚੋਣ ਹੋਣੇ ਹਨ। ਭਾਰਤ ਵਿਚ ਵੋਟਰ ਜਾਗਰੁਕਤਾ ਮੁਹਿੰਮ ਚੋਣ ਦਾ ਗ੍ਰਾਫ ਵਧਾਉਣ ਵਿਚ ਇਕ ਮਹਤੱਵਪੂਰਨ ਭੁਮਿਕਾ ਨਿਭਾਉਂਦੇ ਹਨ। ਵੋਟਰ ਜਾਗਰੁਕਤਾ ਮੁਹਿੰਮ ਨਾਗਰਿਕਾਂ ਦੇ ਵਿਚ ਸਰਗਰਮ ਨਾਗਰਿਕਤਾ ਅਤੇ ਲੋਕਤਾਂਤਰਿਕ ਭਾਗਦੀਾਰੀ ਦੀ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਲਈ ਤੇਜੀ ਨਾਲ ਕੰਮ ਕਰਦੇ ਹਨ। 18ਵੇਂ ਲੋਕਸਭਾ ਆਮ ਚੋਣ ਦੇ ਤਹਿਤ ਚੋਣ ਫੀਸਦੀ ਵਧਾਉਣ ਲਈ ਸੂਬੇ ਦੇ ਸਾਰੇ ਜਿਲ੍ਹੇ ਚੋਣ ਜਾਗਰੁਕਤਾ ਮੁਹਿੰਮਾਂ ਨੂੰ ਪ੍ਰੋਤਸਾਹਨ ਦੇਣ ਵਿਚ ਸਰਗਰਮ ਰੂਪ ਨਾਲ ਲੱਗੇ ਹੋਏ ਹਨ, ਜਿਸ ਵਿਚ ਵੱਖ-ਵੱਖ ਵਿਭਾਗਾਂ ਸਮੇਤ ਵਿਦਿਅਕ ਸੰਸਥਾਨਾਂ ਦੀ ਵਰਨਣਯੋਗ ਭਾਗਦੀਾਰੀ ਹੈ, ਜੋ ਵੋਟਰਾਂ ਨੂੰ ਜਾਗਰੁਕ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਹੇ ਹਨ।
ਅਨੁਰਾਗ ਅਗਰਵਾਲ ਨੇ ਕਿਹਾ ਕਿ ਇਹ ਪਹਿਲ ਹਰੇਕ ਨਾਗਰਿਕ ਦੇ ਵੋਟ ਅਧਿਕਾਰ ਦੇ ਮਹਤੱਵ 'ਤੇ ਚਾਨਣ ਪਾਉਂਦੇ ਹੋਏ ਸਮਾਨਤਾ, ਨਿਆਂ ਅਤੇ ਸੁਤੰਤਰਤਾ ਦੇ ਮੁੱਲਾਂ ਨੁੰ ਸਥਾਪਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਨੁੰ ਦਰਸ਼ਾਉਂਦੀ ਹੈ। ਸਿਸਟਮੇਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ-ਸਵੀਪ (ਐਸਵੀਈਈਪੀ) ਪਹਿਲ ਰਾਹੀਂ ਪ੍ਰਸਾਸ਼ਨ ਦਾ ਟੀਚਾ ਹਰੇਕ ਵੋਟਰ ਤਕ ਪਹੁੰਚਾਉਂਦੇ ਹੋਏ ਨਾਗਰਿਕਾਂ ਦੀ ਜਿਮੇਵਾਰੀ ਅਤੇ ਲੋਕਤਾਂਤਰਿਕ ਪ੍ਰਕ੍ਰਿਆ ਵਿਚ ਹਿੱਸਾ ਲੈਣ ਦੇ ਮਹਤੱਵ ਨੂੰ ਮਜਬੂਤ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਵੋਟਰ ਜਾਗਰੁਕਤਾ ਨੁੰ ਪ੍ਰੋਤਸਾਹਨ ਦੇਣ ਅਤੇ ਚੋਣਾਵੀ ਪ੍ਰਕ੍ਰਿਆ ਵਿਚ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਰਗਰਮ ਤੇ ਪ੍ਰਭਾਵੀ ਰੂਪ ਨਾਲ ਆਪਣੀ ਜਿਮੇਵਾਰੀ ਨੂੰ ਨਿਭਾ ਰਹੇ ਹਨ। ਵੱਖ-ਵੱਖ ਤਰ੍ਹਾ ਦੇ ਸਵੀਪ ਮੁਹਿੰਮਾਂ ਰਾਹੀਂ ਵੋਟਰਾਂ ਨੁੰ ਹਰੇਕ ਵੋਟ ਦਾ ਮਹਤੱਵ ਸਮਝਾਇਆ ਜਾ ਰਿਹਾ ਹੈ। ਜੋ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਇਕ ਵੋਟ ਕੋਈ ਮਾਇਨੇ ਨਹੀਂ ਰੱਖਦਾ, ਉਨ੍ਹਾਂ ਨੂੰ ਸ਼ਾਇਦ ਇਹ ੲਹਿਸਾਸ ਨਹੀਂ ਹੈ ਕਿ ਨਿਰਪੱਖ ਅਤੇ ਸਟੀਕ ਜਨ ਪ੍ਰਤੀਨਿਧੀ ਦਾ ਚੋਣ ਯਕੀਨੀ ਕਰਨ ਲਈ ਇਕ-ਇਕ ਵੋਟ ਮਹਤੱਵਪੂਰਨ ਹੈ ਅਤੇ ਹਰੇਕ ਵੋਟ ਦਾ ਆਪਣਾ ਮਹਤੱਵ ਹੈ। ਇਈ ਸੋਚ ਦੇ ਨਾਲ ਸੂਬੇ ਦੇ ਨਾਗਰਿਕਾਂ ਨੁੰ 25 ਮਈ ਨੁੰ ਚੋਣ ਦੇ ਦਿਨ ਲੋਕਤੰਤਰ ਦੇ ਮਹਾਪਰਵ ਵਿਚ ਵੱਧ-ਚੜ੍ਹ ਕੇ ਭਾਗੀਦਾਰੀ ਕਰਨੀ ਚਾਹੀਦੀ ਹੈ।