ਲੋਕ ਸਭਾ ਚੋਣ: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 15 ਕੰਪਨੀਆਂ ਪੁੱਜੀਆਂ
ਚੰਡੀਗੜ੍ਹ, 21 ਅਪ੍ਰੈਲ 2024 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ, ਅਨੁਰਾਗ ਅਗਰਵਾਲ, ਜੋ ਚੋਣਾਂ ਦੌਰਾਨ ਕੇਂਦਰ ਹਥਿਆਰਬੰਦ ਪੁਲਿਸ ਫੋਰਸਾਂ ਦੀ ਤੈਨਾਤੀ 'ਤੇ ਗਠਿਤ ਰਾਜ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਪਹਿਲ ਹੈ| ਇਸ ਦੇ ਮੱਦੇਨਜ਼ਰ, ਰਾਜ ਵਿਚ ਡਰਮੁਕਤ ਤੇ ਸ਼ਾਂਤੀਪੂਰਨ ਢੰਗ ਨਾਲ ਵੋਟਰ ਯਕੀਨੀ ਕਰਨ ਲਈ ਹਰਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਨੂੰ ਵੀ ਚੋਕਸੀ ਨਾਲ ਤੈਨਾਤ ਕੀਤਾ ਜਾ ਰਿਹਾ ਹੈ| ਹੁਣ ਤਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ 15 ਕੰਪਨੀਆਂ ਪੁੱਜ ਚੁੱਕੀਆਂ ਹਨ|
ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈਕੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ| ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ 2024 ਸਿਰਫ ਚੋਣ ਨਹੀਂ, ਸਗੋਂ ਇਹ ਚੋਣ ਦਾ ਤਿਉਹਾਰ ਦੇਸ਼ ਦਾ ਮਾਣ ਹੈ| ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਖੁਸ਼ੀ, ਸ਼ਾਂਤੀ, ਭਾਈਚਾਰੇ ਨਾਲ ਮਨਾਉਣਾ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰਾਂ ਦੀ ਤਾਂ ਜਿੰਮੇਵਾਰੀ ਹੈ ਹੀ, ਸਗੋਂ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਵੀ ਹੈ|
ਮੀਟਿੰਗ ਵਿਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅੰਬਾਲਾ, ਹਿਸਾਰ, ਸਿਰਸਾ, ਰੋਹਤਕ, ਲੋਕ ਸਭਾ ਖੇਤਰ ਲਈ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਦੋ-ਦੋ ਕੰਪਨੀਆਂ ਤੈਨਾਤ ਕੀਤੀ ਜਾਵੇਗੀ| ਇਸ ਤਰ੍ਹਾਂ, ਸੋਨੀਪਤ ਲੋਕ ਸਭਾ ਖੇਤਰ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਦੋ ਕੰਪਨੀਆਂ ਅਤੇ ਕੁਰੂਕਸ਼ੇਤਰ, ਕਰਨਾਲ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਲੋਕ ਸਭਾ ਖੇਤਰਾਂ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਇਕ-ਇਕ ਕੰਪਨੀ ਤੈਨਾਤ ਕੀਤੀ ਜਾਵੇਗੀ|
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਦਾ ਠਹਿਰਾਓ ਜਿਲਾ ਮੁੱਖ ਦਫਤਰਾਂ 'ਤੇ ਰਹੇਗਾ|