ਤਰਨਜੀਤ ਸੰਧੂ ਨੂੰ ਆਟੋ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਬੰਟੀ ਨੇ ਦੱਸੀਆਂ ਮੁਸ਼ਕਲਾਂ , ਮਦਦ ਦੀ ਕੀਤੀ ਅਪੀਲ
ਅੰਮ੍ਰਿਤਸਰ 20 ਅਪ੍ਰੈਲ 2024 - ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨਾਲ ਆਟੋ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਬੰਟੀ ਨੇ ਮੁਲਾਕਾਤ ਕੀਤੀ ਅਤੇ ਆਟੋ ਯੂਨੀਅਨ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਾਇਆ ਅਤੇ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਆਟੋ ਵਾਲਿਆਂ ਨੂੰ ਪ੍ਰਸ਼ਾਸਨ ਵੱਲੋਂ ਕਈ ਵਾਰ ਬਿਨਾ ਵਜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਨਿਰਧਾਰਿਤ ਮਾਪ ਢੰਡ ਦੇ ਬਾਵਜੂਦ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਂਦਾ ਹੈ। ਆਟੋ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਬੰਟੀ ਨੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਸੰਧੂ ਦੇ ਸੁਭਾਅ ਅਤੇ ਕੰਮ ਕਰਨ ਦੀ ਸਪ੍ਰਿਟ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਆਟੋ ਵਾਲੇ ਗ਼ਰੀਬ ਲੋਕ ਹਨ, ਪਰ ਇਮਾਨਦਾਰ ਹਨ। ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਜਿਤਾ ਕੇ ਸੰਧੂ ਨੂੰ ਪਾਰਲੀਮੈਂਟ ’ਚ ਭੇਜਿਆ ਜਾਵੇਗਾ ਅਤੇ ਉਨ੍ਹਾਂ ਤੋਂ ਸਭ ਮਸਲੇ ਹੱਲ ਕਰਾਏ ਜਾਣਗੇ।
ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਆਟੋ ਯੂਨੀਅਨ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਚੋਣਾਂ ਉਪਰੰਤ ਯੂਨੀਅਨ ਦੇ ਮਸਲੇ ਹੱਲ ਕਰਨ ਲਈ ਪੂਰੀ ਵਾਹ ਲਗਾ ਦੇਵਾਂਗਾ। ਉਨ੍ਹਾਂ ਦੇ ਮਸਲੇ ਜ਼ਰੂਰ ਹੱਲ ਕਰਾਏ ਜਾਣਗੇ। ਇਸ ਮੌਕੇ ਭਾਜਪਾ ਆਗੂ ਲਖਬੀਰ ਸਿੰਘ,ਰਾਜਕੁਮਾਰ, ਸ਼੍ਰੀ ਓਮ ਪ੍ਰਕਾਸ਼ ਅਨਾਰੀਆ, ਸਸ਼ੀ ਗਿੱਲ, ਸਬੀਰ ਦ੍ਰਾਵਿੜ, ਸ਼੍ਰੀ ਰਾਜਸ਼ ਸਹੋਤਾ, ਰੋਹਿਤ ਅਨਾਰੀਆ, ਮੁਨੀਸ਼ ਧਵਨ ਤੇ ਅਮਨਦੀਪ ਆਦਿ ਸੱਜਣ ਵੀ ਮੌਜੂਦ ਸਨ। ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹੁਣ ਤੱਕ ਗਰੀਬਾਂ ਲਈ 4 ਕਰੋੜ ਪੱਕੇ ਮਕਾਨ ਬਣਾਏ ਹਨ ਅਤੇ ਇਸ ਯੋਜਨਾ ਦਾ ਵਿਸਥਾਰ ਕਰਦੇ ਹੋਏ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਹੋਰ ਪੱਕੇ ਮਕਾਨ ਬਣਾਉਣ ਦਾ ਵਾਅਦਾ ਕੀਤਾ ਹੈ। ਹੁਣ ਤੱਕ ਭਾਜਪਾ ਸਰਕਾਰ ਨੇ ਹਰ ਘਰ ਸਸਤੇ ਸਿਲੰਡਰ ਪਹੁੰਚਾਏ ਹਨ ਪਰ ਹੁਣ ਭਾਜਪਾ ਹਰ ਘਰ ਤੱਕ ਸਸਤੀ ਪਾਈਪ ਵਾਲੀ ਰਸੋਈ ਗੈਸ ਪਹੁੰਚਾਉਣ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਕਰੇਗੀ।
ਭਾਜਪਾ ਸਰਕਾਰ ਨੇ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਹਨ ਅਤੇ ਹੁਣ ਭਾਜਪਾ ਸਰਕਾਰ ਕਰੋੜਾਂ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਨੂੰ ਜ਼ੀਰੋ ਕਰਨ ਅਤੇ ਬਿਜਲੀ ਤੋਂ ਕਮਾਈ ਕਰਨ ਦੇ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਸ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਲਾਗੂ ਕੀਤੀ ਗਈ ਹੈ ਅਤੇ ਇਸ ਯੋਜਨਾ ਦੇ ਤਹਿਤ 1 ਕਰੋੜ ਲੋਕਾਂ ਨੇ ਰਜਿਸਟਰ ਕੀਤਾ ਹੈ। ਭਾਜਪਾ ਨੇ ਸੰਕਲਪ ਲਿਆ ਹੈ ਕਿ ਇਸ ਯੋਜਨਾ 'ਤੇ ਕੰਮ ਤੇਜ਼ ਰਫ਼ਤਾਰ ਨਾਲ ਕੀਤਾ ਜਾਵੇਗਾ ਕਿਉਂਕਿ ਇਸ ਨਾਲ ਨਾ ਸਿਰਫ਼ ਘਰ ਨੂੰ ਮੁਫ਼ਤ ਬਿਜਲੀ ਮਿਲੇਗੀ, ਸਗੋਂ ਵਾਧੂ ਬਿਜਲੀ ਵੇਚ ਕੇ ਪੈਸਾ ਵੀ ਕਮਾਏਗਾ ਅਤੇ ਨਾਲ ਹੀ ਲੋਕ ਬਿਜਲੀ ਦੀ ਵਰਤੋਂ ਕਰਕੇ ਆਵਾਜਾਈ ਦੇ ਖ਼ਰਚਿਆਂ 'ਤੇ ਵੀ ਬੱਚਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੋਂ ਮਿਲੇ ਲਾਭਾਂ ਕਾਰਨ ਪਿਛਲੇ ਸਾਲਾਂ ਵਿੱਚ ਕਰੋੜਾਂ ਲੋਕ ਉੱਦਮੀ ਬਣੇ ਹਨ। ਇਸ ਸਕੀਮ ਰਾਹੀਂ ਕਰੋੜਾਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਲੱਖਾਂ ਲੋਕ ਰੋਜ਼ਗਾਰ ਦੇ ਨਿਰਮਾਤਾ ਬਣੇ ਹਨ। ਯੋਜਨਾ ਦੀ ਸਫਲਤਾ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਹੈ ਕਿ ਹੁਣ ਮੁਦਰਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇਗੀ।