ਪਰਮਪਾਲ ਕੌਰ ਵੱਲੋਂ ਆਈਟੀ ਸੈਲ ਤੇ ਸੋਸ਼ਲ ਮੀਡੀਆ ਵਿੰਗ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ,21 ਅਪਰੈਲ 2024: ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਬਠਿੰਡਾ ਵਿਖ਼ੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਦੀ ਅਗਵਾਈ ਹੇਠ ਸਹਿਯੋਗ ਭਵਨ ਵਿਖ਼ੇ ਭਾਜਪਾ ਦੇ ਆਈ ਟੀ ਸੈਲ ਤੇ ਸੋਸ਼ਲ ਮੀਡੀਆ ਵਿੰਗ ਨਾਲ ਮੀਟਿੰਗ ਕੀਤੀ ਪ੍ਰਚਾਰ ਦੇ ਢੰਗ ਤਰੀਕੇ ਅਤੇ ਪ੍ਰਚਾਰ ਸਮੱਗਰੀ ਵਾਰੇ ਵਿਚਾਰ ਸਾਂਝੇ ਕੀਤੇ। ਪਰਮਪਾਲ ਕੌਰ ਨੇ ਕਿਹਾ ਕੇ ਮੋਦੀ ਸਰਕਾਰ ਦੀਆਂ ਦੀਆਂ ਉਪਲੱਬਧੀਆਂ ਨੂੰ ਘਰ ਘਰ ਤੱਕ ਪਹਚਾਉਣ ਲਈ ਹਰ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਲੋੜ ਹੈ। ਉਨਪਾਰਟੀ ਕਾਰਕੁੰਨਾਂ ਨੂੰ ਨਕਾਰਤਮਕ ਸਮੱਗਰੀ ਨਾ ਪਾ ਕੇ ਵੱਧ ਤੋਂ ਵੱਧ ਸਕਰਾਤਮਕ ਪ੍ਰਚਾਰ ਨੂੰ ਤਰਜੀਹ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕੇ ਪਿਛਲੇ 10 ਸਾਲਾਂ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੱਖਰੀ ਪਹਿਚਾਣ ਮਿਲੀ ਹੈ ।
ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਦੇਸ਼ ਦੇ ਵਧ ਰਹੇ ਵਕਾਰ ਨਾਲ ਹਰ ਭਾਰਤੀ ਨੂੰ ਲਾਹਾ ਮਿਲਦਾ ਹੈ। ਉਨ੍ਹਾਂ ਯੂਕਰੇਨ ਰੂਸ ਜੰਗ ਦੌਰਾਨ ਭਾਰਤੀ ਬੱਚਿਆਂ ਦੀ ਸਹੀ ਸਲਾਮਤ ਵਤਨ ਵਾਪਿਸੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕੇ ਬਿਨਾਂ ਸ਼ੱਕ ਪ੍ਰਿੰਟ ਮੀਡੀਆ ਦੀ ਭਰੋਸੇ ਯੋਗਤਾ ਤੇ ਸਾਰਥਿਕਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਂ ਸਕਦਾ ਪਰ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨਾ ਵੀ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਕਿਹਾ ਕਿ ਤੀਜੀ ਵਾਰ ਮੋਦੀ ਸਰਕਾਰ ਬਣਾਉਣ ਲਈ ਹਰ ਭਾਜਪਾ ਵਰਕਰ ਅਗਲੇ 40 ਦਿਨ ਦੇਸ਼ ਦੀ ਤਰੱਕੀ ਲੇਖੇ ਲਾਵੇਗਾ। ਇਸ ਮੌਕੇ ਭਾਜਪਾ ਜਿਲ੍ਹਾ ਜਰਨਲ ਸਕੱਤਰ ਉਮੇਸ਼ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਰਾਜੀਵ ਸ਼ਰਮਾ, ਆਈ ਸੈਲ ਇੰਚਾਰਜ ਮਨੋਜ ਜੈਨ, ਅਜੇ ਭਾਰਦਵਾਜ, ਵਿਸ਼ਾਲ ਭੋਲਾ, ਸੁਰਿੰਦਰ ਸ਼ਰਮਾ, ਰਜੀਵ ਕੁਮਾਰ, ਨਿਤਿਨ ਜੈਨ, ਗਗਨ ਸ਼ਰਮਾ ਅਤੇ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ।