ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਾਅਰੇ 13-0 ਦਾ ਅਸਰ ਦੇਖਦਿਆਂ ਵਿਰੋਧੀ ਧਿਰਾਂ ਦੇ ਪੈਰਾਂ ਥੱਲਿਓਂ ਮਿੱਟੀ ਖਿਸਕ ਰਹੀ - ਚੇਅਰਮੈਨ ਗੁਰਵਿੰਦਰ ਢਿੱਲੋਂ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 21 ਅਪ੍ਰੈਲ 2024 - ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੇ ਹੱਕ ਵਿੱਚ ਆਮ ਵੋਟਰਾਂ ਵਿੱਚ ਭਾਰੀ ਉਤਸ਼ਾਹ ਨਜਰ ਆ ਰਿਹਾ ਹੈ ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਾਅਰੇ 13-0 ਦਾ ਅਸਰ ਦੇਖਦਿਆਂ ਵਿਰੋਧੀ ਧਿਰਾਂ ਦੇ ਪੈਰਾਂ ਥੱਲਿਓਂ ਮਿੱਟੀ ਖਿਸਕ ਰਹੀ ਸਾਫ ਨਜਰ ਆ ਰਹੀ ਹੈ ।
ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਡੋਰ ਟੂ ਡੋਰ ਮੁਹਿੰਮ ਦੌਰਾਨ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ।ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਹਰ ਹੀਲੇ ਨਾਗਰਿਕਾਂ ਨੂੰ ਉਹਨਾਂ ਦੇ ਬੁਨਿਆਦੀ ਹੱਕ ਦੇਣ ਲਈ ਵਚਨਬੱਧ ਹੈ ।80-90%ਘਰਾਂ ਦੀ ਮੁਫਤ ਬਿਜਲੀ ਦਾ ਵੱਡਾ ਅਸਰ ਦਿਖਾਈ ਦੇ ਰਿਹਾ ਹੈ ।ਹਰ ਪਰਿਵਾਰ ਹਰ ਮਹੀਨੇ ਹਜਾਰਾਂ ਰਪਏ ਬਿਜਲੀ ਦੇ ਬਚਾਕੇ ਆਪਣੀਆਂ ਹੋਰ ਘਰੇਲੂ ਲੋੜਾਂ ਦੀ ਪੂਰਤੀ ਕਰ ਰਹੇ ਹਨ ।ਸਿਹਤ ਸੇਵਾਵਾਂ ਵਿੱਚ ਜੋ ਸੁਧਾਰ ਕਰਕੇ ਆਮ ਲੋਕਾਂ ਦੀ ਜਿੰਦਗੀ ਵਿੱਚ ਵੱਡੀ ਤਬਦੀਲੀ ਲਿਆਂਦੀ ਗਈ ਹੈ ।
ਸਿੱਖਿਆ, ਸੜਕਾਂ ਤੇ ਖੇਤੀ ਟਿਊਬਵੈਲ ਹਰ ਸਮੇਂ ਬਿਜਲੀ ਨੇ ਕਿਸਾਨਾਂ ਨੂੰ ਲੱਖਾਂ ਰੁਪਏ ਦੇ ਡੀਜ਼ਲ ਦੀ ਬੱਚਤ ਨੇ ਖੇਤੀ ਖੇਤਰ ਵਿੱਚ ਨਵੀਂ ਕਰਾਂਤੀ ਲਿਆਂਦੀ ਗਈ ਹੈ ।ਹਰ ਵਰਗ ਨੂੰ ਕੋਈ ਨਾ ਕੋਈ ਲਾਭ ਮਿਲ ਰਿਹਾ ਹੈ ।ਲੱਗਭੱਗ 48ਹਜਾਰ ਨੌਕਰੀਆਂ ਦੇਕੇ ਪੰਜਾਬ ਸਰਕਾਰ ਪ੍ਰਤੀ ਲੋਕਾਂ ਵਿੱਚ ਭਗਵੰਤ ਸਿੰਘ ਮਾਨ ਦਾ ਮਾਣ ਸਤਿਕਾਰ ਬਹੂਤ ਜਿਆਦਾ ਵਧਿਆ ਹੈ ।ਇਹੀ ਕਾਰਣ ਹੈ ਕਿ ਵੋਟਰਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੇ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਜਿਤਣਗੇ ਤੇ 13-0ਨਾਲ ਆਮ ਆਦਮੀ ਪਾਰਟੀ ਨਵਾਂ ਰਿਕਾਰਡ ਬਣਾਏਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ ਗੁਰਚਰਨ ਸਿੰਘ ਬਲੱਗਣ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ।