ਚੰਡੀਗੜ੍ਹ, 15 ਫਰਵਰੀ 2019 - ਕਸ਼ਮੀਰ ਦੇ ਪੁਲਵਾਮਾ 'ਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫ਼ਲੇ ’ਚ ਕਾਰ ਨਾਲ ਟੱਕਰ ਮਾਰਨ ਵਾਲਾ ਸਥਾਨਕ 21 ਸਾਲਾ ਦਹਿਸ਼ਤਗਰਦ 'ਆਦਿਲ ਡਾਰ' ਪਿਛਲੇ ਸਾਲ ਹੀ ਅਪ੍ਰੈਲ ਮਹੀਨੇ ’ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਹਮਲੇ ਤੋਂ ਪਹਿਲਾਂ ਆਦਿਲ ਡਾਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਸੀ। ਜਿਸ ਵੀਡੀਓ ਵਿੱਚ ਆਦਿਲ ਆਧੁਨਿਕ ਹਥਿਆਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ। ਪੁਲੀਸ ਸੂਤਰਾਂ ਮੁਤਾਬਕ 10ਵੀਂ ਪਾਸ ਡਾਰ 'ਸੀ ਕੈਟਾਗਰੀ’ ਦਾ ਦਹਿਸ਼ਤਗਰਦ ਸੀ। ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਘਰੋਂ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਰਿਹਾ ਸੀ। ਵਿਡੀੳ 'ਚ 'ਡਾਰ' ਵੱਲੋਂ ਕਿਹਾ ਗਿਆ ਕਿ, ''ਬਹੁਤ ਹੀ ਜਲਦ ਉਸਨੂੰ ਜਿੱਤ ਪ੍ਰਾਪਤ ਹੋਵੇਗੀ।'' ਵੀਡੀੳ ਦੇ ਬੋਲਾਂ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਿਵੇਂ ਇਸ 21 ਸਾਲਾ ਦਹਿਸ਼ਤਗਰਦ ਦਾ ਬ੍ਰੇਨ ਵਾਸ਼ ਕਰ ਇਸਨੂੰ ਅਤਿਵਾਦੀਆਂ ਵੱਲੋਂ ਵਰਤਿਆ ਗਿਆ ਹੈ।