ਫਗਵਾੜਾ , 15 ਫਰਵਰੀ 2019 ( ਬਾਬੂਸ਼ਾਹੀ ਬਿਊਰੋ ) ਬੀਤੇ ਦਿਨੀ ਜੰਮੂ ਕਸ਼ਮੀਰ ਤੋਂ ਸ਼੍ਰੀਨਗਰ ਜਾ ਰਹੀ ਸੀਆਰਪੀਐਫ ਦੀਆਂ 70 ਗੱਡੀਆਂ ਦੇ ਕਾਫਲੇ ਤੇ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 40 ਫੌਜੀ ਜਵਾਨ ਸ਼ਹੀਦ ਹੋਣ ਦਾ ਰੋਸ ਦੁਨੀਆਂ ਭਰ 'ਚ ਨਜ਼ਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਪਾਕਿਸਤਾਨ ਵਿਰੋਧੀ ਲਹਿਰ ਉਠ ਖੜੀ ਹੋਈ ਹੈ। ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਜਵਾਨਾਂ ਨੂੰ ਅੱਜ ਇੰਟਰਨੈਸ਼ਨਲ ਹਿਊਮਨ ਰਾਇਟਸ ਕੋਸਲ ਦੁਆਬਾ ਦੇ ਮੈਬਰਾਂ ਨੇ ਇੱਕਠੇ ਹੋ ਕੇ ਕੈਂਡਲ ਮਾਰਚ ਕੱਢ ਕੇ ਸਰਧਾਂਜਲੀ ਦਿੱਤੀ।
ਕੈਂਡਲ ਮਾਰਚ ਦੌਰਾਨ ਪਾਕਿਸਤਾਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਪਰਦੀਪ ਸਿੰਘ ਸਾਗਰ ਨੇ ਕਿਹਾ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਪਹਿਲਾਂ ਹੀ ਕਈ ਵਾਰ ਸ਼੍ਰੀਨਗਰ ਸਰਹੱਦ ਤੇ ਹਮਲੇ ਕਰਕੇ ਸਾਡੇ ਫੌਜੀ ਜਵਾਨ ਸ਼ਹੀਦ ਕੀਤੇ ਗਏ ਹਨ, ਜਿਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਦਹਿਸ਼ਤਗਰਦ ਹਮਲਿਆਂ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਬਣਦਾ ਜਾ ਰਿਹਾ ਹੈ, ਜਿਸ ਦਾ ਢੁੱਕਵਾਂ ਜਵਾਬ ਦੇਣਾ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਸਰਬਜੀਤ ਸਿੰਘ, ਹਰਦੀਪ ਸਿੰਘ, ਖੁਸ਼ ਕੁਮਾਰ,ਜੋਗਿੰਦਰ ਸਿੰਘ, ਰਘੁਨੰਦਨ , ਵਰਿੰਦਰ ਭੰਡਾਰੀ, ਰਾਜੇਸ਼ ਚੌਧਰੀ, ਜਗਜੀਤ ਸਿੰਘ, ਅਨਸ਼ੂ ਆਦਿ ਹਾਜਰ ਸਨ ।