ਲੁਧਿਆਣਾ, 16 ਫਰਵਰੀ 2019 - ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੂੰ ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ 'ਤੇ ਰੱਖਿਆ ਜਾ ਰਿਹਾ ਹੈ। ਸਿੱਧੂ ਵੱਲੋਂ ਬੀਤੇ ਦਿਨ ਕਸ਼ਮੀਰ ਹਮਲੇ 'ਤੇ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਬਣੇਹੋਏ ਹਨ।
ਅੱਜ ਲੁਧਿਆਣਾ 'ਚ ਉਹ ਕਿਸੇ ਸਮਾਗਮ 'ਤੇ ਪਹੁੰਚੇ ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਉਹੀ ਕਹਿ ਰਹੇ ਸਨ ਤੇ ਅੱਜ ਵੀ ਉਹੀ ਕਹਿਣਗੇ ਕਿ ਜੋ ਫੌਜ ਪੂਰੇ ਦੇਸ਼ ਦੀ ਸੁਰੱਖਿਆ ਕਰ ਰਹੀ ਹੈ, ਉਸਦੀ ਸੁਰੱਖਿਆ ਬਾਰੇ ਸਰਕਾਰ ਨੇ ਕਿਉਂ ਨਹੀਂ ਸੋਚਿਆ।
ਉਨ੍ਹਾਂ ਕਿਹਾ ਕਿ ਕਿਸੇ ਵੀ ਅਤਿਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਕੋਈ ਦੇਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਚੰਦ ਕੁ ਭੈੜੇ ਲੋਕਾਂ ਕਰਕੇ ਪੂਰੇ ਦੇਸ਼ ਨਹੀਂ ਭੰਡ ਸਕਦੇ।
ਹੋਰ ਸਿੱਧੂ ਨੇ ਕੀ ਕਿਹਾ ਇਸ ਹਮਲੇ ਬਾਰੇ, ਜਾਣਨ ਲਈ ਹੇਠ ਦਿੱਤਾ ਵੀਡੀੳ ਲਿੰਕ ਕਲਿੱਕ ਕਰੋ :-
https://bit.ly/2X3SqXS