← ਪਿਛੇ ਪਰਤੋ
ਸੰਜੀਵ ਸੂਦ ਲੁਧਿਆਣਾ, 16 ਫਰਵਰੀ 2019 - ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਕਿਸੇ ਸਮਾਗਮ 'ਚ ਹਿੱਸਾ ਲੈਣ ਪੁੱਜੇ। ਜਿਥੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਜਪਾ ਯੁਵਾ ਮੋਰਚਾ ਵੱਲੋਂ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਹਲਚਲ ਨੂੰ ਦੇਖਦਿਆਂ ਪੰਜਾਬ ਪੁਲਿਸ ਹਰਕਤ 'ਚ ਆਈ ਤੇ ਭਾਜਪਾ ਕਾਰਕੁਨਾਂ ਨੂੰ ਮੌਕੇ ਤੋਂ ਭਜਾਇਆ। ਪੁਲਿਸ ਵੱਲੋਂ ਕਈ ਆਗੂਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਇਸ ਵਿਰੋਧ ਦੇ ਚਲਦਿਆਂ ਸਿੱਧੂ ਪ੍ਰੌਗਰਾਮ 'ਚ 30 ਮਿੰਟ ਦੀ ਦੇਰੀ ਨਾਲ ਪੁੱਜੇ।
Total Responses : 265