← ਪਿਛੇ ਪਰਤੋ
ਪਾਕਿ ’ਚ ਹਾਫ਼ਿਜ਼ ਸਈਅਦ ਦੇ ਜਮਾਤ–ਉਦ–ਦਾਵਾ ’ਤੇ ਪਾਬੰਦੀ
ਇਸਲਾਮਾਬਾਦ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਵੀਰਵਾਰ ਨੂੰ ਸਾਲ 2008 ਦੇ ਹਮਲੇ ਦੇ ਮਾਸਟਰ–ਮਾਈਂਡ ਹਾਫ਼ਿਜ਼ ਸਈਅਦ ਦੀ ਜੱਥੇਬੰਦੀ ਜਮਾਤ–ਉਦ–ਦਾਵਾ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਇੱਕ ਵਿੰਗ ਫ਼ਾਊਂਡੇਸ਼ਨ ‘ਫ਼ਲਾਹ–ਏ–ਇਨਸਾਨੀਅਤ’ ਉੱਤੇ ਵੀ ਪਾਬੰਦੀ ਲਾਈ ਗਈ ਹੈ। ਇੱਕ ਸਰਕਾਰੀ ਬੁਲਾਰੇ ਮੁਤਾਬਕ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ। ਇਹ ਮੀਟਿੰਗ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖ਼ਾਨ ਦੇ ਦਫ਼ਤਰ ਵਿੱਚ ਹੋਈ ਸੀ। ਬੁਲਾਰੇ ਮੁਤਾਬਕ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਪਾਬੰਦੀਸ਼ੁਦਾ ਜੱਥੇਬੰਦੀਆਂ ਖਿ਼ਲਾਫ਼ ਕਾਰਵਾਈ ਤੇਜ਼ ਕੀਤੀ ਜਾਵੇਗੀ। ਇਸ ਦੌਰਾਨ ਇਹ ਤੈਅ ਕੀਤਾ ਗਿਆ ਕਿ ਜਮਾਤ–ਉਦ–ਦਾਵਾ ਤੇ ਫ਼ਲਾਹ–ਏ–ਇਨਸਾਨੀਅਤ ਫ਼ਾਊਂਡੇਸ਼ਨ ਨੂੰ ਪਾਬੰਦੀਸ਼ੁਦਾ ਜੱਥੇਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
Total Responses : 265