← ਪਿਛੇ ਪਰਤੋ
ਫਰੀਦਕੋਟ, 15 ਜਨਵਰੀ 2019 : ਜੰਮੂ ਕਸ਼ਮੀਰ ਤੋਂ ਸ਼੍ਰੀਨਗਰ ਜਾ ਰਹੀ ਸੀਆਰਪੀਐਫ ਦੀਆਂ 70 ਗੱਡੀਆਂ ਦੇ ਕਾਫਲੇ ਤੇ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਕਾਫਲੇ ਵਿੱਚ 2500 ਜਵਾਨ ਸ਼ਾਮਿਲ ਸਨ ਜਿਨ੍ਹਾਂ ਵਿੱਚੋ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਪੰਜਾਬ ਦੇ ਸੈਕਟਰੀ ਅਤੁਲ ਗੋਇਲ ਨੇ ਕਿਹਾ ਪਾਕਿਸਤਾਨ ਦੁਆਰਾ ਪਾਲਤੂ ਕੁਤਿਆਂ ਵਾਂਗ ਪਾਲੇ ਅੱਤਵਾਦੀ ਭਾਰਤੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਨ੍ਹਾਂ ਨੇ ਕਿਹਾ ਇਨ੍ਹਾਂ ਨੇ ਸਾਡੇ 40 ਜਵਾਨ ਸ਼ਹੀਦ ਕੀਤੇ ਹਨ ਅਤੇ ਕਈ ਜਵਾਨ ਜਖਮੀ ਕੀਤੇ ਹਨ । ਉਨਾਂ ਨੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਲਦ ਤੋਂ ਜਲਦ ਐਕਸ਼ਨ ਲੈ ਕੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਅਤੁਲ ਨੇ ਅੱਗੇ ਕਿਹਾ ਇਨ੍ਹਾਂ ਬਹਾਦਰ ਜਵਾਨਾਂ ਨੂੰ ਸੱਚੀ ਸਰਧਾਂਜਲੀ ਵਾਰ ਵਾਰ ਘਟੀਆ ਹਰਕਤਾਂ ਕਰਨ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਉਣ ਨਾਲ ਹੀ ਮਿਲੇਗੀ।
Total Responses : 265