ਸ਼ਹੀਦ ਜੈਮਲ ਸਿੰਘ ਦੀ ਆਪਣੇ ਪਰਿਵਾਰ ਨਾਲ ਪੁਰਾਣੀ ਤਸਵੀਰ
ਲੋਕਿਸ਼ ਰਿਸ਼ੀ
ਗੁਰਦਾਸਪੁਰ, 15 ਫਰਵਰੀ 2019 - ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ 42 ਜਵਾਨਾਂ ਵਿੱਚ ਪੰਜਾਬ ਦੇ ਜਵਾਨ ਵੀ ਸ਼ਾਮਲ ਹਨ। ਸ਼ਹੀਦ ਹੋਏ ਜਵਾਨਾਂ 'ਚ ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦਾ ਨੌਜਵਾਨ ਜੈਮਲ ਸਿੰਘ, ਜੋ ਕਿ ਸੀਆਰਪੀਐਫ ਦੀ ਬੱਸ ਚਲਾ ਰਿਹਾ ਸੀ, ਗੁਰਦਾਸਪੁਰ ਦਾ ਜਵਾਨ ਮਨਿੰਦਰ ਸਿੰਘ, ਤਰਨਤਾਰਨ ਦਾ ਸੁਖਜਿੰਦਰ ਸਿੰਘ ਤੇ ਨੂਰਪੁਰ ਬੇਦੀ ਦੇ ਕੁਲਵਿੰਦਰ ਸਿੰਘ ਸ਼ਾਮਲ ਹਨ।
(ਖੱਬੇ) ਸ਼ਹੀਦ ਮਨਿੰਦਰ ਸਿੰਘ , (ਸੱਜੇ) ਸ਼ਹੀਦ ਜੈਮਲ ਸਿੰਘ
ਸ਼ਹੀਦ ਕੁਲਵਿੰਦਰ ਸਿੰਘ
ਗੁਰਦਾਸਪੁਰ ਸ਼ਹੀਦ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਬੀਤੀ ਰਾਤ 12 ਵਜੇ ਮਿਲੀ। ਫ਼ਿਲਹਾਲ ਪੁੱਤਰ ਦੇ ਵਿਛੋੜੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਫਿਲਹਾਲ ਸ਼ਹੀਦ ਦੀ ਪਵਿੱਤਰ ਦੇਹ ਸ਼ਨੀਵਾਰ ਤੱਕ ਉਸ ਦੇ ਘਰ ਪਹੁੰਚਾਏ ਜਾਣ ਦੀ ਉੱਮੀਦ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦਾ ਰਹਿਣ ਵਾਲੇ 27 ਸਾਲਾ ਸ਼ਹੀਦ ਮਨਿੰਦਰ ਸਿੰਘ ਕਰੀਬ ਇੱਕ ਸਾਲ ਪਹਿਲਾਂ ਹੀ ਸੀ.ਆਰ.ਪੀ.ਐਫ ਵਿਖੇ ਭਰਤੀ ਹੋਇਆ ਸੀ । ਮਨਿੰਦਰ ਸਿੰਘ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਮਿਲਣ ਲਈ ਛੁੱਟੀ ਤੇ ਦੀਨਾਨਗਰ ਵਿਖੇ ਆਇਆ ਹੋਇਆ ਸੀ ਅਤੇ ਦੋ ਦਿਨ ਪਹਿਲਾਂ ਹੀ ਉਹ ਆਪਣੀ ਡਿਊਟੀ ਲਈ ਵਾਪਸ ਪਰਤਿਆ ਸੀ। ਸ਼ਹੀਦ ਦੇ ਪਿਤਾ ਦਾ ਕਹਿਣਾ ਹੈ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸੀ.ਆਰ.ਪੀ.ਐਫ ਦੇ ਉੱਚ ਅਧਿਕਾਰੀਆਂ ਨੇ ਫ਼ੋਨ ਤੇ ਮਨਿੰਦਰ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਦ ਸ਼ਹੀਦ ਦੇ ਪਰਿਵਾਰ ਨੂੰ ਜਿੱਥੇ ਆਪਣੇ ਪੁੱਤਰ ਦੇ ਸ਼ਹੀਦ ਹੋਣ ਤੇ ਮਾਣ ਹੈ, ਉੱਥੇ ਹੀ ਪਰਿਵਾਰਿਕ ਮੈਂਬਰ ਆਪਣੇ ਪੁੱਤਰ ਤੋਂ ਜੁਦਾ ਹੋਣ ਕਾਰਨ ਦੁਖੀ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਸ਼ਹੀਦ ਮਨਿੰਦਰ ਸਿੰਘ ਦਾ ਦੂਸਰਾ ਭਰਾ ਵੀ ਸੀ.ਆਰ.ਪੀ.ਐਫ ਵਿੱਚ ਤਾਇਨਾਤ ਹੈ ਅਤੇ ਉਸ ਦੇ ਪਿਤਾ ਪੰਜਾਬ ਤੈਨੂੰ ਦੇ ਸੇਵਾ ਮੁਕਤ ਮੁਲਾਜ਼ਮ ਹਨ ਇਸ ਦੇ ਨਾਲ ਹੀ ਸ਼ਹੀਦ ਦੀ ਮਾਤਾ ਪਹਿਲਾਂ ਹੀ ਪਰਲੋਕ ਸਿਧਾਰ ਚੁੱਕੀ ਹੈ। ਸ਼ਹੀਦ ਦੇ ਪਿਤਾ ਸੱਤ ਪਾਲ ਸਿੰਘ ਨੇ ਭਾਰਤ ਸਰਕਾਰ ਕੋਲੋਂ ਅਪੀਲ ਕੀਤੀ ਕਿ ਅਜਿਹੇ ਹਮਲਿਆਂ ਤੇ ਬਣਦੀ ਕਰਵਾਈ ਕਰਦਿਆਂ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ
ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦਾ ਸ਼ਹੀਦ ਜੈਮਲ ਸਿੰਘ 44 ਸਾਲ ਦੀ ਉਮਰ ਦਾ ਸੀ ਤੇ ਸਾਲ 1993 'ਚ ਫੌਜ 'ਚ ਭਰਤੀ ਹੋਇਆ ਸੀ। ਸ਼ਹੀਦ ਜੈਮਲ ਸਿੰਘ ਦਾ ਪਿਤਾ ਬੇਹੱਦ ਧਰਮੀ ਵਿਅਕਤੀ ਹੈ ਤੇ ਉਹ ਪਿੰਡ ਵਿੱਚ ਪਾਠੀ ਦੀ ਡਿਊਟੀ ਨਿਭਾਉਂਦਾ ਹੈ। ਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ਅਧੀਨ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਪੁੱਤਰ ਤੇ ਭਰਾ ਛੱਡ ਗਿਆ ਹੈ।
ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਨਾਵਾਂ ਦੀ PDF ਨਾਲ ਨੱਥੀ ਹੈ :-