← ਪਿਛੇ ਪਰਤੋ
ਟੋਰਾਂਟੋ, 15 ਅਕਤੂਬਰ, 2019 : ਕੈਨੇਡਾ ਵਿਚ ਅੱਜ ਚੋਣਾਂ ਦੇ ਹਾਲਾਤ ਮੁਤਾਬਕ ਜੇਕਰ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਸਰਕਾਰ ਬਣਦੀ ਹੈ ਤਾਂ ਇਸ ਵਿਚ ਐਨ ਡੀ ਪੀ ਦੇ ਆਗੂ ਸ੍ਰ ਜਗਮੀਤ ਸਿੰਘ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਹ ਖਬਰਾਂ ਸਾਰੇ ਕੈਨੇਡਾ ਗਰਮ ਹਨ। ਇਸ ਵਾਰ ਚਾਰ ਦਿਨ ਪਈਆਂ ਐਡਵਾਂਸ ਪੋਲਿੰਗ ਵਿਚ 2015 ਦੇ ਮੁਕਾਬਲੇ 25 ਫੀਸਦੀ ਵੋਟਾਂ ਵੱਧ ਪਈਆਂ ਹਨ ਅਤੇ ਲੋਕਾਂ ਨੇ ਵੋਟਾਂ ਵਿਚ ਉਤਸ਼ਾਹ ਵਿਖਾਇਆ ਹੈ। ਇਸ ਵਾਰ ਜਗਮੀਤ ਸਿੰਘ ਨੇ ਆਪਣੀ ਸਿਆਸੀ ਤੇ ਸਮਾਜਿਕ ਮੁੱਦਿਆਂ 'ਤੇ ਮਜ਼ਬੂਤ ਪਕੜ ਵਿਖਾਈ ਹੈ ਤੇ ਉਹ ਨੌਜਵਾਨਾਂ ਦੀ ਪਹਿਲੀ ਪਸੰਦ ਹਨ। ਅੱਜ ਦੇ ਸਰਵੇਖਣ ਮੁਤਾਬਕ ਲਿਬਰਲ ਪਾਰਟੀ ਨੂੰ 140, ਕੰਜ਼ਰਵੇਟਿਵ ਪਾਰਟੀ ਨੂੰ 135 ਅਤੇ ਐਨ ਡੀ ਪੀ ਨੂੰ 40 ਸੀਟਾਂ ਮਿਲ ਸਕਦੀਆਂ ਹਨ। ਕੁੱਲ ਮਿਲਾ ਕੇ ਇਸ ਵਾਰ ਫਸਵਾਂ ਮੁਕਾਬਲਾ ਹੈ।
Total Responses : 265