← ਪਿਛੇ ਪਰਤੋ
ਕੀ ਕਿਹਾ ਟਰੂਡੋ ਨੇ ਕੁਲੀਸ਼ਨ ਸਰਕਾਰ ਦੀ ਸੰਭਾਵਨਾ ਬਾਰੇ , ਕਦੋਂ ਚੁੱਕਣਗੇ ਸਹੁੰ ? ਪੜ੍ਹੋ ਚੰਡੀਗੜ੍ਹ , 24 ਅਕਤੂਬਰ , 2019 : ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਪਾਰਲੀਮੈਂਟ ਚੋਣ ਜਿੱਤਣ ਤੋਂ ਬਾਅਦ ਬਹੁਸੰਮਤੀ ਨਾ ਲਿਜਾਣ ਦੇ ਬਾਵਜੂਦ ਵੀ ਕੁਲੀਸ਼ਨ ਸਰਕਾਰ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ .ਉਨ੍ਹਾਂ ਕਿਹਾ ਕਿ ਉਹ ਘਟ ਗਿਣਤੀ ਸੱਕਰ ਹੀ ਬਣਾਉਣਗੇ ਅਤੇ ਮੁੱਦਿਆਂ ਦੇ ਹਿਸਾਬ ਨਾਲ ਹੋਰਨਾਂ ਪਾਰਟੀਆਂ ਦੀ ਹਮਾਇਤ ਲੈਣਗੇ . ਇਸੇ ਦੌਰਾਨ ਇਹ ਸੂਚਨਾ ਮਿਲੀ ਹੈ ਕਿ ਟਰੂਡੋ 20 ਨਵੰਬਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦਾ ਹਲਫ਼ ਲੈਣਗੇ . ਇਹ ਵੀ ਸੰਭਾਵਨਾ ਹੈ ਕਿ ਇਸ ਵਾਰ ਵੀ ਪੰਜਾਬੀ ਅਤੇ ਖ਼ਾਸ ਕਰ ਕੇ ਪੰਜਾਬੀ ਸਿੱਖ ਮੈਂਬਰਾਂ ਨੂੰ ਨਵੀਂ ਕੈਬਿਨੇਟ 'ਚ ਅਹਿਮ ਜਗਾ ਮਿਲੇਗੀ .
Total Responses : 265