ਕੈਪਸ਼ਨ – ਅੱਜ ਸਵੇਰੇ ਬਰਨਬੀ (ਬੀ.ਸੀ.) ਵਿਖੇ ਮੀਡੀਆ ਨਾਲ ਗੱਲਬਾਤ ਸਮੇਂ ਜਗਮੀਤ ਸਿੰਘ।
ਸਰੀ, 23 ਅਕਤੂਬਰ, 2019 :ਐਨਡੀਪੀ ਆਗੂ ਜਗਮੀਤ ਸਿੰਘ ਨੇ ਅੱਜ ਕਿਹਾ ਕਿ ਉਹ ਸੋਮਵਾਰ ਨੂੰ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੇ 15 ਸੀਟਾਂ ਦੇ ਨੁਕਸਾਨ ਤੋਂ ਬਾਅਦ ਆਪਣੀ ਲੀਡਰਸ਼ਿਪ ਦੇ ਸੰਭਾਵਿਤ ਪ੍ਰਸ਼ਨਾਂ ਤੋਂ ਬਿਲਕੁਲ ਵੀ ਚਿੰਤਤ ਨਹੀਂ ਹਨ। ਉਨ੍ਹਾਂ ਨਵੀਂ ਘੱਟ ਗਿਣਤੀ ਸੰਸਦ ਵਿੱਚ ਡੈਮੋਕਰੇਟਸ ਦੀਆਂ ਨਵੀਆਂ ਤਰਜੀਹਾਂ ਲਈ ਲੜਨ ਦਾ ਫਿਰ ਵਾਅਦਾ ਕੀਤਾ ਹੈ।
ਨਤੀਜੇ ਆਉਣ ਤੋਂ ਬਾਅਦ ਅੱਜ ਸਵੇਰੇ ਬਰਨਬੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਕੈਨੇਡੀਅਨਾਂ ਵੱਲੋਂ ਇਨ੍ਹਾਂ ਚੋਣਾਂ ਰਾਹੀਂ ਦਿੱਤੇ ਫਤਵੇ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਖੁੱਲੇ ਦਿਮਾਗ਼ ਤੇ ਵਿਸ਼ਾਲ ਹਿਰਦੇ ਨਾਲ ਨਵੀਂ ਸੰਸਦ ਬਣਾਉਣ ਲਈ ਪਹੁੰਚ ਕਰਾਂਗੇ।
ਉਨ੍ਹਾਂ ਕਿਹਾ ਕਿ ਐਨਡੀਪੀ ਨੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਇਨ੍ਹਾਂ ਚੋਣਾਂ ਵਿਚ ਕੁਝ ਮਹਾਨ ਸੰਸਦ ਮੈਂਬਰਾਂ ਨੂੰ ਗੁਆ ਲਿਆ ਹੈ, ਪਰ ਉਹ ਪਾਰਟੀ ਦੇ ਮੁੱਦਿਆਂ, ਜਿਵੇਂ ਸਿਹਤ ਸੰਭਾਲ, ਮਕਾਨ, ਵਿਦਿਆਰਥੀਆਂ ਦੇ ਕਰਜ਼ੇ ਅਤੇ ਵਾਤਾਵਰਣ ਲਈ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਰਕਾਰ ਨਾਲ ਗੱਲਬਾਤ ਕਰਨ ਵੇਲੇ ਛੇ “ਜ਼ਰੂਰੀ” ਨੀਤੀਗਤ ਤਰਜੀਹਾਂ ਨੂੰ ਉਹ ਮੇਜ਼ 'ਤੇ ਲਿਆਉਣਗੇ। ਸ੍ਰੀ ਸਿੰਘ ਨੇ ਕਿਹਾ ਕਿ ਉਹ ਮੀਡੀਆ ਵਿਚ ਆਪਣੀਆਂ ਤਰਜੀਹਾਂ ਬਾਰੇ ਗੱਲਬਾਤ ਨਹੀਂ ਕਰਨਗੇ। “ਆਉਣ ਵਾਲੇ ਦਿਨਾਂ ਵਿੱਚ ਮੈਂ ਆਪਣੇ ਨਵੇਂ ਕਾਕਸਸ ਨਾਲ ਬੈਠਣ ਜਾ ਰਿਹਾ ਹਾਂ ਅਤੇ ਅਸੀਂ ਆਪਣੀਆਂ ਯੋਜਨਾਵਾਂ ਤਹਿ ਕਰਾਂਗੇ ਕਿ ਅਸੀਂ ਆਪਣੀਆਂ ਤਰਜੀਹਾਂ ਲਈ ਕਿਸ ਤਰਾਂ ਸਖਤ ਮਿਹਨਤ ਕਰਨੀ ਹੈ ਅਤੇ ਲੜਾਈ ਲੜਣੀ ਹੈ।“
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਪਾਰਟੀ ਅੰਦਰ ਲੀਡਰਸ਼ਿਪ ਦੀ ਕਿਸੇ ਸੰਭਾਵਿਤ ਚੁਣੌਤੀ ਬਾਰੇ ਚਿੰਤਤ ਹਨ? ਤਾਂ
ਜਗਮੀਤ ਸਿੰਘ ਦਾ ਜਵਾਬ ਸੀ, “ਬਿਲਕੁਲ ਨਹੀਂ।”