ਟੋਰਾਂਟੋ, 22 ਅਕਤੂਬਰ, 2019 : ਕੈਨੇਡਾ ਵਿਚ ਇਸ ਵਾਰ ਪੰਜਾਬੀਆਂ ਦੀ ਭਾਰੀ ਗਿਣਤੀ ਕਾਰਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਚੋਣਾਂ ਦੇ ਨਤੀਜੇ ਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਜਿਸ ਅਨੁਸਾਰ ਦੇਸ਼ ਵਿਚ ਲਿਬਰਲ ਪਾਰਟੀ ਦੀ ਸਰਕਾਰ ਮੁੜ ਬਣ ਸਕਦੀ ਹੈ।
ਸਵੇਰੇ 8:26 (ਭਾਰਤੀ ਸਮੇਂ ਅਨੁਸਾਰ) ਤੱਕ ਆਏ ਨਤੀਜਿਆਂ ਮੁਤਾਬਕ ਲਿਬਰਲ ਪਾਰਟੀ ਲਿਬਰਲ ਪਾਰਟੀ ਨੇ 151 ਅਤੇ ਕਨਜ਼ਰਵੇਟਿਵ ਪਾਰਟੀ 117 ਸੀਟਾਂ 'ਤੇ ਅੱਗੇ ਚਲ ਰਹੇ ਹਨ। ਐਨ ਡੀ ਪੀ 24, ਗਰੀਨ ਪਾਰਟੀ 3 ਅਤੇ ਬਲੋਕ ਕਿਉਬਕਾ ਪਾਰਟੀ 35 ਸੀਟਾਂ 'ਤੇ ਅੱਗੇ ਹਨ। ਕੈਨੇਡਾ ਸੰਸਦ ਦੀਆਂ ਕੁੱਲ 338 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਨੂੰ 170 ਸੀਟਾਂ ਲੋੜੀਂਦੀਆਂ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਮਨਿੰਦਰ ਸਿੱਧੂ ਚੋਣ ਜਿੱਤ ਗਏ ਹਨ।