← ਪਿਛੇ ਪਰਤੋ
ਟੋਰਾਂਟੋ, 17 ਅਕਤੂਬਰ, 2019 : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੱਕ 'ਚ ਨਿਤਰ ਆਏ ਹਨ। ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫੈਡਰਲ ਇਲੈਕਸ਼ਨ ਵਿਚ ਉਹ ਟਰੂਡੋ ਨੂੰ ਵੋਟ ਪਾਉਣ। ਇਕ ਟਵੀਟ ਵਿਚ ਓਬਾਮਾ ਨੇ ਕਿਹਾ ਕਿ ਉਹਨਾਂ ਨੂੰ ਟਰੂਡੋ ਨਾਲ ਮਿਲ ਕੇ ਕੰਮ ਕਰਨ 'ਤੇ ਮਾਣ ਹੈ। ਉਹ ਸਖ਼ਤ ਮਿਹਨਤੀ ਅਤੇ ਪ੍ਰਭਾਵਸ਼ਾਲੀ ਆਗੂ ਹਨ ਜੋ ਵਾਤਾਵਰਣ ਤਬਦੀਲੀ ਵਰਗੇ ਵੱਡੇ ਮੁੱਦਿਆਂ 'ਤੇ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਵਿਸ਼ਵ ਨੂੰ ਉਹਨਾਂ ਦੀ ਪ੍ਰਗਤੀਸ਼ੀਲ ਲੀਡਰਸ਼ਿਪ ਦੀ ਹੁਣ ਜ਼ਰੂਰਤ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਉੱਤਰੀ ਗਵਾਂਢੀ ਇਕ ਹੋਰ ਵਾਰ ਮੌਕਾ ਦੇਣ ਲਈ ਉਹਨਾਂ ਦੀ ਹਮਾਇਤ ਜ਼ਰੂਰ ਕਰਨਗੇ।
Total Responses : 265