ਬਲਜਿੰਦਰ ਸੇਖਾ
ਟੋਰਾਂਟੋ, 19 ਅਕਤੂਬਰ 2019 - ਕੈਨੇਡਾ ਦੀਆਂ ਫੈਡਰਲ ਚੋਣਾਂ ਜੋ ਸੋਮਵਾਰ 21 ਅਕਤੂਬਰ ਨੂੰ ਸਵੇਰ 9.30 ਤੋਂ ਸ਼ਾਮ 9.30 ਵਜੇ ਤੱਕ ਪੈਣਗੀਆਂ । ਉਸ ਤੋ ਪੰਜ ਮਿੰਟ ਬਾਅਦ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਜਿਸ ਵਿੱਚ ਸਿਰਫ ਕੈਨੇਡੀਅਨ ਨਾਗਰਿਕ ਹੀ ਵੋਟ ਪਾ ਸਕਦੇ ਹਨ।
ਇਮੀਗਰਾਂਟ ਜਾਂ ਵਿਜ਼ਟਰ ਸਟੂਡੈਂਟ ਵੋਟ ਪਾਉਣ ਦੇ ਹੱਕਦਾਰ ਨਹੀਂ। ਜੇਕਰ ਕਿਸੇ ਉਮੀਦਵਾਰ ਦਾ ਸਮਰਥਕ ਕਿਸੇ ਇਮੀਗਰਾਂਟ, ਵਿਜ਼ਟਰ, ਸਟੂਡੈਂਟ ਜਾਂ ਵਰਕ ਪਰਮਿਟ ਵਾਲੇ ਨੂੰ ਵੋਟ ਪਾਉਣ ਲਈ ਆਖਦਾ ਹੈ ਤਾਂ ਉਸਨੂੰ ਸਾਫ਼ ਨਾਂਹ ਕਰ ਦਿਉ। ਜਾਣੇ ਜਾਂ ਅਨਜਾਣੇ ਕੀਤਾ ਇਹ ਕਾਰਜ ਗ਼ੈਰ-ਕਨੂੰਨੀ ਹੋਵੇਗਾ। ਜਿਸਦੇ ਸਿੱਟੇ ਵੀ ਭੁਗਤਣੇ ਪੈ ਸਕਦੇ ਹਨ। ਇਲੇਸਨ ਕੈਨੇਡਾ ਦੀ ਸ਼ਿਕਾਇਤ ਤੇ ਇਮੀਗਰੇਸ਼ਨ ਵਿਭਾਗ ਜਾਅਲੀ ਵੋਟ ਪਾਉਣ ਵਾਲੇ ਨੂੰ ਕੈਨੇਡਾ ਤੋ ਰਿਪੋਰਟ ਵੀ ਕੀਤਾ ਜਾ ਸਕਦਾ ਹੈ।