ਬਲਜਿੰਦਰ ਸੇਖਾ
ਓਟਾਵਾ, ਕੈਨੇਡਾ 20 ਨਵੰਬਰ 2019
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ ਇਸ ਕੈਬਨਿਟ 'ਚ 36 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਡਿਪਟੀ ਪ੍ਰਧਾਨ ਮੰਤਰੀ ਵਜੋਂ ਕ੍ਰੈਸਟੀਆਂ ਫ੍ਰੀਲੈਂਡ ਦਾ ਨਾਮ ਐਲਾਨਿਆ ਗਿਆ । ਇਸ ਕੈਬਨਿਟ ਵਿੱਚ 4 ਮੰਤਰੀ ਭਾਰਤੀ ਮੂਲ ਦੇ ਮੰਤਰੀ ਸ਼ਾਮਿਲ ਹਨ। ਭਾਰਤੀ ਮੂਲ ਦੇ ਮੰਤਰੀਆਂ ਦੇ ਨਾਮ ਤੇ ਅਹੁਦੇ ਇਸ ਪ੍ਰਕਾਰ ਹਨ, ਨਵਦੀਪ ਬੈਂਸ ਇਨੋਵੇਸ਼ਨ ਸਾਇੰਸ ਤੇ ਇੰਡਸਟਰੀ ਮੰਤਰੀ, ਹਰਜੀਤ ਸੱਜਣ ਰੱਖਿਆ ਮੰਤਰੀ, ਅਨੀਤਾ ਅਨੰਦ ਪਬਲਿਕ ਸਰਵਿਸ ਤੇ ਖ਼ਰੀਦ ਮੰਤਰੀ ਤੇ ਬਰਦਿਸ਼ ਚੱਗਰ ਮਨਿਸਟਰੀ ਆਫ਼ ਡਾਈਵਰਸਿਟੀ ਇਨਕਲੂਜ਼ਨ ਐਂਡ ਯੂਥ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ।
ਕੈਨੇਡਾ ਦੀ ਨਵੀਂ ਕੈਬਨਿਟ ਦੀ ਪੂਰੀ ਲਿਸਟ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
http://www.babushahi.com/full-news.php?id=93951&headline=Trudeau-Cabinet-:-Four-Indian-origin-MPs-included-in-36-member-Federal-cabinet,-woman-MP-becomes-deputy-PM