ਗੁਰ ਰੰਧਾਵਾ
- ਪੁਲਿਸ ਨੇ 42 ਲੋਕਾਂ ਦੀ ਮੌਤ ਸਬੰਧੀ ਕੀਤੀ ਪੁਸ਼ਟੀ
- ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸੰਖਿਆ ਵਿਚ ਅਲਕੋਹਲ, ਸ਼ਰਾਬ ਅਤੇ ਲਾਹਣ ਕੀਤੀ ਹੈ ਬਰਾਮਦ- ਡੀ.ਆਈ.ਜੀ. ਮਾਨ
ਤਰਨਤਾਰਨ, 1 ਅਗਸਤ 2020 - ਜ਼ਿਲ੍ਹੇ ਦੇ ਤਰਨਤਾਰਨ ਸ਼ਹਿਰ ਅਤੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿਚ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕੱਲ੍ਹ ਤੋਂ ਲੈ ਕੇ ਅੱਜ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਅੰਕੜਾ 57 ’ਤੇ ਪਹੁੰਚ ਗਿਆ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ 42 ਮੌਤਾਂ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਬਾਕੀ ਮੌਤਾਂ ਸਬੰਧੀ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਨਾਲ ਮਰਨ ਵਾਲਿਆਂ ’ਚ ਸਾਹਿਬ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਧਰਮ ਸਿੰਘ ਵਾਸੀਆਨ ਨੌਰੰਗਾਬਾਦ, ਜਤਿੰਦਰ ਸਿੰਘ ਵਾਸੀ ਮੱਲਮੋਹਰੀ, ਬਲਕਾਰ ਸਿੰਘ, ਚਰਨ ਸਿੰਘ, ਸੁਖਵਿੰਦਰ ਸਿੰਘ ਵਾਸੀ ਕੱਕਾ ਕੰਡਿਆਲਾ, ਅਮਰਦੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ, ਪ੍ਰਕਾਸ਼ ਸਿੰਘ ਵਾਸੀ ਭੁੱਲਰ, ਗੁਰਵੇਲ ਸਿੰਘ ਵਾਸੀ ਬੱਚੜੇ, ਭਾਗ ਮੱਲ ਵਾਸੀ ਸਰਹਾਲੀ ਰੋਡ ਤਰਨਤਾਰਨ, ਅਮਰੀਕ ਸਿੰਘ ਵਾਸੀ ਤਰਨਤਾਰਨ, ਲਖਵਿੰਦਰ ਸਿੰਘ ਵਾਸੀ ਸੱਚਖੰਡ ਰੋਡ ਤਰਨਤਾਰਨ, ਰਣਜੀਤ ਸਿੰਘ ਵਾਸੀ ਬੋਹੜੀ ਚੌਂਕ, ਹਰਜੀਤ ਸਿੰਘ ਵਾਸੀ ਸੱਚਖੰਡ ਰੋਡ, ਨਿਰਵੈਲ ਸਿੰਘ, ਸੁਖਚੈਨ ਸਿੰਘ, ਸੁੱਚਾ ਸਿੰਘ ਵਾਸੀ ਪੰਡੋਰੀ ਗੋਲਾ, ਵਰਿੰਦਰ ਸਿੰਘ ਵਾਸੀ ਕੱਕਾ ਕੰਡਿਆਲਾ, ਗੁਰਿੰਦਰ ਸਿੰਘ, ਵੱਸਣ ਸਿੰਘ ਵਾਸੀ ਭੁੱਲਰ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਦਾਰਾ ਸਿੰਘ, ਰੇਸ਼ਮ ਸਿੰਘ ਵਾਸੀ ਪੰਡੋਰੀ ਗੋਲਾ, ਸੁਖਵਿੰਦਰ ਸਿੰਘ ਵਾਸੀ ਕੰਗ, ਜੋਗਾ ਸਿੰਘ ਵਾਸੀ ਨੌਰੰਗਾਬਾਦ, ਝਿਰਮਲ ਸਿੰਘ ਵਾਸੀ ਮੁਹੱਲਾ ਗੋਕਲਪੁਰਾ, ਦਰਸ਼ਨ ਸਿੰਘ ਵਾਸੀ ਮੁਹੱਲਾ ਨਾਨਕਸਰ, ਧਰਮਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਮੁਹੱਲਾ ਗੋਕਲਪੁਰਾ, ਕੁਲਵੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ, ਕੁਲਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸੰਘਾ, ਹਰਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੱਦਗਿੱਲ, ਬੰਕਤ ਮਸੀਹ ਪੁੱਤਰ ਅਲਾਦਿੱਤਾ ਵਾਸੀ ਕੱਕਾ ਕੰਡਿਆਲਾ, ਮਨਜੀਤ ਸਿੰਘ ਵਾਸੀ ਸੰਘਾ, ਸਰਬਜੀਤ ਸਿੰਘ ਵਾਸੀ ਭੁੱਲਰ, ਭਜਨ ਸਿੰਘ ਵਾਸੀ ਭੁੱਲਰ, ਕਰਨੈਲ ਸਿੰਘ ਵਾਸੀ ਭੁੱਲਰ, ਰੇਸ਼ਮ ਸਿੰਘ ਵਾਸੀ ਸੰਘੇ, ਖਜ਼ਾਨ ਸਿੰਘ ਵਾਸੀ ਬੱਚੜੇ, ਰਾਮ ਸਿੰਘ ਵਾਸੀ ਨੌਰੰਗਾਬਾਦ, ਕਿਰਪਾਲ ਸਿੰਘ ਵਾਸੀ ਤਰਨਤਾਰਨ, ਗੁਰਮੇਲ ਸਿੰਘ ਵਾਸੀ ਨੌਰੰਗਾਬਾਦ, ਰਾਮ ਸਿੰਘ ਵਾਸੀ ਨੌਰੰਗਾਬਾਦ, ਪ੍ਰਗਟ ਸਿੰਘ ਵਾਸੀ ਪੰਡੋਰੀ ਗੋਲਾ, ਪ੍ਰਤਾਪ ਸਿੰਘ ਵਾਸੀ ਕੰਗ, ਪ੍ਰਮੋਦ ਕੁਮਾਰ ਵਾਸੀ ਕੰਗ, ਮੁਖਤਿਆਰ ਸਿੰਘ ਵਾਸੀ ਕੰਗ, ਕੁਵਾਬ ਸਿੰਘ ਵਾਸੀ ਕੰਗ, ਨਰੰਜਣ ਸਿੰਘ ਵਾਸੀ ਕੰਗ, ਰੇਸ਼ਮ ਸਿੰਘ ਵਾਸੀ ਪੰਡੋਰੀ ਗੋਲਾ, ਸਾਹਿਬ ਸਿੰਘ ਵਾਸੀ ਭੁੱਲਰ, ਕੁਲਦੀਪ ਸਿੰਘ ਮੁਰਾਦਪੁਰਾ, ਸੁਦੇਸ਼ ਕੁਮਾਰ ਵਾਸੀ ਕੱਲਾ ਅਤੇ ਰਸ਼ਪਾਲ ਸਿੰਘ ਵਾਸੀ ਕੱਲਾ ਸ਼ਾਮਲ ਹਨ।
ਇਨਾਂ ਮੌਤਾਂ ਦੇ ਸਬੰਧ ਵਿਚ ਥਾਣਾ ਸਿਟੀ ਤਰਨਤਾਰਨ ਵਿਚ ਮਨਜੀਤ ਕੌਰ ਪਤਨੀ ਲੰਘਾ ਵਾਸੀ ਨਜ਼ਦੀਕ ਗੁਰਦੁਆਰਾ ਟੱਕਰ ਸਾਹਿਬ ਤਰਨਤਾਰਨ ਅਤੇ ਅਣਪਛਾਤੇ ਸ਼ਰਾਬ ਮਾਫੀਆ ਖਿਲਾਫ ਐੱਫ.ਆਈ.ਆਰ. ਨੰਬਰ 221 ਅਧੀਨ ਧਾਰਾ 304/328/120ਬੀ-ਆਈ.ਪੀ.ਸੀ. ਅਤੇ ਆਬਕਾਰੀ ਐਕਟ ਦੀ ਧਾਰਾ 61/1/14 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਦ ਕਿ ਥਾਣਾ ਸਦਰ ਤਰਨਤਾਰਨ ਪੁਲਿਸ ਨੇ ਕਸ਼ਮੀਰ ਸਿੰਘ ਉਰਫ ਖੀਰਾ ਪੁੱਤਰ ਪਿਆਰਾ ਸਿੰਘ, ਅੰਗਰੇਜ਼ ਸਿੰਘ ਉਰਫ ਪੁੱਤਰ ਧਰਮ ਸਿੰਘ, ਅਮਰਜੀਤ ਸਿੰਘ ਪੁੱਤਰ ਰਤਨ ਸਿੰਘ, ਬਲਜੀਤ ਸਿੰਘ ਪੁੱਤਰ ਰਤਨ ਸਿੰਘ ਵਾਸੀਆਨ ਪੰਡੋਰੀ ਗੋਲਾ, ਸਤਨਾਮ ਸਿੰਘ ਉਰਫ ਸਾਬਾ ਪੁੱਤਰ ਬੀਰ ਸਿੰਘ, ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਕੱਦਗਿੱਲ ਅਤੇ ਮੰਗਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਦੇਊ ਖਿਲਾਫ ਮੁਕੱਦਮਾ ਨੰਬਰ 253 ਅਧੀਨ ਧਾਰਾ 304/307/328/120ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦੇ ਕੋਲੋਂ ਪੁਲਿਸ ਨੇ 3 ਲੱਖ 75 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ, 16 ਹਜ਼ਾਰ 750 ਮਿਲੀਲੀਟਰ ਅਲਕੋਹਲ ਅਤੇ 4410 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਅਤੇ ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 82 ਜਗ੍ਹਾ ’ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਰੇਡ ਕੀਤੇ ਗਏ ਅਤੇ ਵੱਖ-ਵੱਖ ਥਾਣਿਆਂ ਵਿਚ ਕੁੱਲ 14 ਮੁਕੱਦਮੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ’ਚ 4 ਮਾਸਟਰਮਾਈਂਡ ਗੁਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਢੋਟੀਆਂ, ਰਸ਼ਪਾਲ ਸਿੰਘ ਉਰਫ ਸ਼ਾਲੂ ਪੁੱਤਰ ਬੂਟਾ ਸਿੰਘ ਵਾਸੀ ਢੋਟੀਆਂ, ਅੰਗਰੇਜ਼ ਸਿੰਘ ਪੁੱਤਰ ਧਰਮ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀਆਨ ਪੰਡੋਰੀ ਗੋਲਾ ਸ਼ਾਮਲ ਹਨ। ਜਿੰਨਾਂ ’ਚੋਂ ਗੁਰਪਾਲ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਸ਼ਾਲੂ ਅਜੇ ਫਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।